ਪੰਜਾਬ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਸਰਕਾਰੀ ਹਸਪਤਾਲਾਂ ''ਚ ''ਚੋਣਵੇਂ ਆਪਰੇਸ਼ਨਾਂ'' ਦੀ ਸਹੂਲਤ ਸ਼ੁਰੂ

Thursday, Oct 22, 2020 - 02:05 PM (IST)

ਚੰਡੀਗੜ੍ਹ (ਸ਼ਰਮਾ) : ਬੀਤੀ ਮਾਰਚ ਤੋਂ ਪੰਜਾਬ ਦੇ ਸਾਰੇ ਸਿਵਲ ਹਸਪਤਾਲਾਂ 'ਚ ਬੰਦ ਪਈ ਓ. ਪੀ. ਡੀ. ਸੇਵਾ ਅਤੇ ਚੋਣਵੇਂ ਆਪਰੇਸ਼ਨਾਂ ਦੀ ਸਹੂਲਤ ਹੁਣ ਸ਼ੁਰੂ ਹੋ ਗਈ ਹੈ। ਹੁਣ ਹਸਪਤਾਲਾਂ 'ਚ ਹਰ ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਸੁਚਾਰੂ ਢੰਗ ਨਾਲ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ : ਸ਼ਰਾਬੀ ਪਿਓ ਨੇ ਮਾਸੂਮ ਪੁੱਤ ਸਾਹਮਣੇ ਪਤਨੀ ਦੇ ਖੂਨ ਨਾਲ ਰੰਗੇ ਹੱਥ, ਗੁਆਂਢੀਆਂ ਦੇ ਵੀ ਖ਼ੜ੍ਹੇ ਹੋ ਗਏ ਰੌਂਗਟੇ

ਸਿਹਤ ਮਹਿਕਮੇ ਦੇ ਨਿਰਦੇਸ਼ਕ ਡਾ. ਮਨਜੀਤ ਸਿੰਘ ਨੇ ਮੁੱਖ ਮੰਤਰੀ ਵੱਲੋਂ ਬੀਤੀ 15 ਅਕਤੂਬਰ ਨੂੰ ਕੋਰੋਨਾ ਰੀਵਿਊ ਬੈਠਕ ਦਾ ਹਵਾਲਾ ਦਿੰਦੇ ਹੋਏ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਹੁਕਮ ਦਿੱਤੇ ਹਨ ਕਿ ਸਿਵਲ ਹਸਪਤਾਲਾਂ 'ਚ ਆਮ ਓ. ਪੀ. ਡੀ. ਸੇਵਾਵਾਂ ਸ਼ੁਰੂ ਕੀਤੀਆਂ ਜਾਣ ਅਤੇ ਇਸ ਦੇ ਨਾਲ ਹੀ ਆਪਰੇਸ਼ਨਾਂ ਦੀ ਸਹੂਲਤਾਵਾਂ ਵੀ ਸ਼ੁਰੂ ਕੀਤੀਆਂ ਜਾਣ।

ਇਹ ਵੀ ਪੜ੍ਹੋ : ਪੰਜਾਬ ਦੇ ਥਰਮਲ ਪਲਾਂਟਾਂ ਲਈ 'ਕੋਲਾ' ਪੁੱਜਣਾ ਹੋਵੇਗਾ ਸ਼ੁਰੂ, ਮਾਲ ਗੱਡੀਆਂ ਨੂੰ ਮਿਲੇਗੀ ਐਂਟਰੀ

ਸਰਕਾਰ ਦੇ ਇਸ ਫ਼ੈਸਲੇ ਨਾਲ ਜਿਨ੍ਹਾਂ ਮਰੀਜ਼ਾਂ ਨੂੰ ਆਪਰੇਸ਼ਨ ਕਰਾਉਣ ਦੀ ਲੋੜ ਸੀ, ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ 'ਚ ਰੋਜ਼ਾਨਾ ਓ. ਪੀ. ਡੀ. ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੀ ਵਾਧਾ ਹੋਵੇਗਾ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਕੋਰੋਨਾ ਲਾਗ ਦੀ ਬੀਮਾਰੀ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਅਤੇ ਡਾਕਟਰਾਂ 'ਤੇ ਬੋਝ ਘਟਾਉਣ ਲਈ ਸਰਕਾਰੀ ਹਸਪਤਾਲਾਂ 'ਚ ਚੋਣਵੇਂ ਆਪਰੇਸ਼ਨਾਂ 'ਤੇ ਪਾਬੰਦੀ ਲਾ ਦਿੱਤੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕੈਪਟਨ-ਸਿੱਧੂ' ਵਿਚਕਾਰ ਗਿਲੇ-ਸ਼ਿਕਵੇ ਦੂਰ, ਕਿਸੇ ਵੀ ਵੇਲੇ ਖ਼ਤਮ ਹੋ ਸਕਦੈ ਸੱਤਾ ਤੋਂ ਬਨਵਾਸ

ਇਸ ਬਾਰੇ ਸਰਕਾਰੀ ਮੈਡੀਕਲ ਕਾਲਜ ਦੇ ਇਕ ਸੀਨੀਅਰ ਫੈਕਲਟੀ ਮੈਂਬਰ ਨੇ ਕਿਹਾ ਕਿ ਅਮਰਜੈਂਸੀ ਸੇਵਾਵਾਂ ਦੇ ਉਲਟ ਚੋਣਵੀਆਂ ਸਰਜਰੀਆਂ 'ਚ ਮਰੀਜ਼ ਕੋਲ ਇੰਨਾ ਸਮਾਂ ਹੁੰਦਾ ਹੈ ਕਿ ਉਹ ਕੋਈ ਵੀ ਦਿਨ ਚੁਣ ਸਕੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਜਿਹੇ ਆਪਰੇਸ਼ਨਾਂ ਨੂੰ ਲੰਬੇ ਸਮੇਂ ਤੱਕ ਰੋਕਿਆ ਜਾ ਸਕਦਾ ਹੈ। ਹੁਣ ਸਰਕਾਰ ਵੱਲੋਂ ਇਹ ਸਹੂਲਤ ਮਿਲਣ 'ਤੇ ਮਰੀਜ਼ਾਂ ਨੇ ਸੁੱਖ ਦਾ ਸਾਹ ਲਿਆ ਹੈ।


 


Babita

Content Editor

Related News