PGI ''ਚ ਬਿਨਾਂ ਪੀ. ਪੀ. ਈ. ਕਿੱਟਾਂ ਦੇ ਕੀਤਾ ਆਪਰੇਸ਼ਨ, ਸਟਾਫ ''ਤੇ ਮੰਡਰਾਇਆ ਖਤਰਾ

05/31/2020 10:08:50 AM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ’ਚ ਇਕ ਵਾਰ ਫਿਰ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆਉਣ ਨਾਲ ਸਟਾਫ਼ ’ਤੇ ਖ਼ਤਰਾ ਵਧ ਗਿਆ ਹੈ। ਦੋ ਦਿਨ ਪਹਿਲਾਂ ਪੰਜਾਬ ਦਾ ਇਕ 23 ਸਾਲ ਦਾ ਨੌਜਵਾਨ ਟ੍ਰਾਮਾ ਸੈਂਟਰ ’ਚ ਦਾਖਲ ਹੋਇਆ ਸੀ। ਸੂਤਰਾਂ ਮੁਤਾਬਕ ਨੌਜਵਾਨ ਦਾ ਆਪਰੇਸ਼ਨ ਬਿਨਾਂ ਪੀ. ਪੀ. ਈ. ਕਿੱਟਸ ਦੇ ਕਰ ਦਿੱਤਾ ਗਿਆ। ਹੁਣ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਰੀਜ਼ ਨੂੰ ਪੈਰ ਅਤੇ ਨਸਾਂ ’ਚ ਪਰੇਸ਼ਾਨੀ ਸੀ, ਜਿਸ ਕਾਰਣ ਉਸ ਨੂੰ ਪੀ. ਜੀ. ਆਈ. ਲਿਆਂਦਾ ਗਿਆ ਸੀ। ਸਟਾਫ਼ ਦਾ ਕਹਿਣਾ ਹੈ ਜਿਸ ਸਮੇਂ ਮਰੀਜ਼ ਟ੍ਰਾਮਾ ਸੈਂਟਰ ’ਚ ਆਇਆ, ਉਦੋਂ ਕਿਹਾ ਗਿਆ ਕਿ ਉਹ ਨੈਗੇਟਿਵ ਹੈ, ਪਰ ਅਗਲੇ ਦਿਨ ਸਵੇਰੇ ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਸਾਹਮਣੇ ਆਈ। ਫਿਲਹਾਲ ਮਰੀਜ਼ ਨੂੰ ਨਹਿਰੂ ਐਕਸਟੈਂਸ਼ਨ ਸੈਂਟਰ ’ਚ ਕੋਰੋਨਾ ਮਰੀਜ਼ਾਂ ਦੇ ਨਾਲ ਸ਼ਿਫਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਗੈਰ ਸਮਾਰਟ ਕਾਰਡ ਧਾਰਕਾਂ ਲਈ ਚੰਗੀ ਖਬਰ, ਹੁਣ ਮਿਲੇਗਾ ਮੁਫਤ ਰਾਸ਼ਨ
12 ਸਟਾਫ਼ ਮੈਂਬਰ ਇਕਾਂਤਵਾਸ
ਸਟਾਫ਼ ਮੁਤਾਬਕ ਜਿਸ ਓ. ਟੀ. ’ਚ ਆਪਰੇਸ਼ਨ ਕੀਤਾ ਗਿਆ, ਉਸ ਦਾ ਸਟਾਫ਼ ਅਤੇ ਓ. ਟੀ. ਤੋਂ ਬਾਅਦ ਮਰੀਜ਼ ਨੂੰ ਪ੍ਰੀ-ਰਿਕਵਰੀ ਵਾਰਡ, ਡਿਜ਼ਾਸਟਰ ਵਾਰਡ 'ਚ ਵੀ ਸ਼ਿਫਟ ਕੀਤਾ ਗਿਆ ਸੀ। ਅਜਿਹੇ ’ਚ ਕਈ ਲੋਕਾਂ ’ਤੇ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਫਿਲਹਾਲ 12 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਸ ’ਚ ਡਾਕਟਰ, ਨਰਸਿੰਗ ਅਤੇ ਦੂਜਾ ਸਟਾਫ਼ ਸ਼ਾਮਲ ਹੈ।
ਨਹਿਰੂ ਐਕਸਟੈਂਸ਼ਨ ਸੈਂਟਰ ’ਚ ਹੋਇਆ ਪਹਿਲਾ ਆਪਰੇਸ਼ਨ
ਨਹਿਰੂ ਐਕਸਟੈਂਸ਼ਨ ਸੈਂਟਰ ਸ਼ਹਿਰ ਦਾ ਪਹਿਲਾ ਕੋਵਿਡ ਹਸਪਤਾਲ ਹੈ। ਸ਼ਨੀਵਾਰ ਨੂੰ ਪਹਿਲੀ ਵਾਰ ਇੱਥੇ ਇਕ ਕੋਰੋਨਾ ਮਰੀਜ਼ ਦੀ ਸਰਜਰੀ ਕੀਤੀ ਗਈ। ਮਰੀਜ਼ ਨੂੰ ਹੈਡ ਇੰਜਰੀ ਸੀ। ਐਨੇਸਥੀਸੀਆ ਅਤੇ ਨਿਊਰੋ ਸਰਜਰੀ ਟੀਮ ਦੀ ਗਾਈਡੈਂਸ 'ਚ ਇਹ ਆਪਰੇਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ : ਕੈਪਟਨ ਦਾ ਐਲਾਨ, 'ਕਿਸਾਨਾਂ ਨੂੰ ਮਿਲਦੀ ਮੁਫਤ ਬਿਜਲੀ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਵੇਗੀ'


Babita

Content Editor

Related News