ਕੌਂਸਲਰਾਂ ਨੂੰ ਮਿਲਣਗੀਆਂ ਆਨਲਾਈਨ ਟੈਕਸ ਜਮ੍ਹਾਂ ਕਰਨ ਦੀਆਂ ਮਸ਼ੀਨਾਂ

01/01/2020 12:17:13 PM

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਬਕਾਇਆ ਟੈਕਸ ਦੀ ਵਸੂਲੀ ਸਬੰਧੀ ਮੁਹਿੰਮ ਤਹਿਤ ਜਿੱਥੇ ਕੌਂਸਲਰਾਂ ਨੂੰ ਵੀ ਈ-ਪਾਸ ਮਸ਼ੀਨਾਂ ਜਮ੍ਹਾਂ ਕਰਾਉਣ ਲਈ ਮੋਹਲਤ ਦੇਣ ਸਬੰਧੀ ਉਨ੍ਹਾਂ ਦੀ ਸਿਫਾਰਿਸ਼ ਵੀ ਮੰਨੀ ਜਾਵੇਗੀ। ਇਹ ਫੈਸਲਾ ਮੰਗਲਵਾਰ ਨੂੰ ਜਨਰਲ ਹਾਊਸ ਦੀ ਮੀਟਿੰਗ 'ਚ ਲਿਆ ਗਿਆ, ਜਿੱਥੇ ਮੇਅਰ ਨੇ ਕਿਹਾ ਕਿ ਨਗਰ ਨਿਗਮ ਦੀ ਆਰਥਿਕ ਹਾਲਤ 'ਚ ਸੁਧਾਰ ਕਰਨ ਲਈ ਚਲਾਈ ਜਾ ਰਹੀ ਰਿਕਵਰੀ ਮੁਹਿੰਮ 'ਚ ਕੌਂਸਲਰਾਂ ਵਲੋਂ ਕੋਈ ਰੁਕਾਵਟ ਨਾ ਪਾਉਣਾ ਸ਼ਲਾਘਾਯੋਗ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੇ ਅਫਸਰਾਂ ਨੂੰ ਕਿਹਾ ਕਿ ਕਿਸੇ ਅਸਮਰੱਥ ਵਿਅਕਤੀ ਨੂੰ ਟੈਕਸ ਜਮ੍ਹਾਂ ਕਰਵਾਉਣ 'ਚ ਮੋਹਲਤ ਦੇਣ ਸਬੰਧੀ ਕੌਂਸਲਰਾਂ ਦੀ ਸਿਫਾਰਿਸ਼ 'ਤੇ ਅਮਲ ਹੋਣਾ ਚਾਹੀਦਾ ਹੈ।

ਇਸੇ ਦੌਰਾਨ ਕੌਂਸਲਰ ਹਰਵਿੰਦਰ ਕਲੇਰ ਨੇ ਉਨ੍ਹਾਂ ਵਲੋਂ ਟੈਕਸ ਜਮ੍ਹਾਂ ਕਰਵਾਉਣ ਲਈ ਨਗਰ ਨਿਗਮ ਆਫਿਸ 'ਚ ਭੇਜੇ ਜਾਂਦੇ ਲੋਕਾਂ ਨੂੰ ਪਰੇਸ਼ਾਨੀ ਹੋਣ ਦਾ ਮੁੱਦਾ ਚੁੱਕਿਆ, ਜਿਸ 'ਤੇ ਮੇਅਰ ਨੇ ਕਿਹਾ ਕਿ ਜਲਦ ਹੀ 95 ਈ-ਪਾਸ ਮਸ਼ੀਨਾਂ ਲੈ ਕੇ ਕੌਂਸਲਰਾਂ ਨੂੰ ਦਿੱਤੀਆਂ ਜਾਣਗੀਆਂ, ਜਿਸ ਨਾਲ ਆਪਣੇ ਦਫਤਰ 'ਚ ਬੈਠ ਕੇ ਹੀ ਟੈਕਸ ਦੀ ਰਸੀਦ ਜਾਰੀ ਕਰਕੇ ਰਕਮ ਨਗਰ ਨਿਗਮ ਨੂੰ ਜਮ੍ਹਾਂ ਕਰਵਾ ਸਕਦੇ ਹਨ। ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਪ੍ਰਾਪਰਟੀ ਟੈਕਸ 'ਤੇ ਵਿਆਜ ਮੁਆਫੀ ਆ ਚੁੱਕੀ ਹੈ ਅਤੇ ਪਾਣੀ ਸੀਵਰੇਜ ਦੇ ਬਕਾਇਆ ਬਿੱਲਾਂ 'ਤੇ ਵੀ ਜਲਦ ਅਜਿਹਾ ਫੈਸਲਾ ਆ ਰਿਹਾ ਹੈ।


Babita

Content Editor

Related News