ਆਨਲਾਇਨ ਮੰਗਵਾਇਆ ਸੀ ਲੈਪਟਾਪ, ਪਾਰਸਲ ’ਚੋਂ ਨਿਕਲੀ ਪੱਥਰ ਦੀ ਸਲੇਟ
Tuesday, May 21, 2019 - 05:58 AM (IST)

ਹੁਸ਼ਿਆਰਪੁਰ, (ਅਸ਼ਵਨੀ)-ਡੀ. ਏ. ਵੀ. ਕਾਲਜ ਨੇੜੇ ਰਾਧਾ ਸਵਾਮੀ ਨਗਰ ਵਾਸੀ ਅਸ਼ੋਕ ਕੁਮਾਰ ਨੇ ਐਮਾਜ਼ਨ ਦੀ ਵੈੱਬਸਾਈਟ ’ਤੇ ਆਨਲਾਈਨ ਐੱਚ. ਪੀ. ਦੇ ਲੈਪਟਾਪ ਦਾ ਆਰਡਰ ਦਿੱਤਾ ਸੀ। ਜਦੋਂ ਅਸ਼ੋਕ ਕੁਮਾਰ ਨੂੰ ਆਪਣੇ ਆਰਡਰ ਦੀ ਡਿਲਵਰੀ ਮਿਲੀ ਤਾਂ ਖੋਲ੍ਹ ਕੇ ਦੇਖਣ ’ਤੇ ਪਤਾ ਲੱਗਾ ਕਿ ਉਸ ਵਿਚ ਲੈਪਟਾਪ ਨਹੀਂ, ਸਗੋਂ ਪੱਥਰ ਦੀ ਸਲੇਟ ਦਾ ਟੁਕੜਾ ਸੀ।
ਅਸ਼ੋਕ ਕੁਮਾਰ ਜੋ ਕਿ ਸ਼ਹਿਰ ਦੇ ਇਕ ਮਲਟੀਨੈਸ਼ਨਲ ਉਦਯੋਗ ਸਮੂਹ ’ਚ ਅਕਾਊਂਟਸ ਵਿਭਾਗ ਦਾ ਅਧਿਕਾਰੀ ਹੈ, ਨੇ ਦੱਸਿਆ ਕਿ ਉਸ ਦੇ ਆਰਡਰ ਦੀ ਡਿਲਵਰੀ ਗੁਡ਼ਗਾਓਂ ਦੇ ਇਕ ਵੈਂਡਰ ਅਪੈਰਿਓ ਰਿਟੇਲ ਪ੍ਰਾਈਵੇਟ ਲਿਮ. ਵੱਲੋਂ ਕੀਤੀ ਗਈ ਸੀ। ਉਨ੍ਹਾਂ ਇਸ ਠੱਗੀ ਵਿਰੁੱਧ ਐਮਾਜ਼ਨ ਦੇ ਹੈੱਡਕੁਆਰਟਰ ਨੂੰ ਮੇਲ ਰਾਹੀਂ ਸੂਚਿਤ ਕੀਤਾ ਹੈ। ਉਨ੍ਹਾਂ ਇਸ ਸਬੰਧੀ ਗੁਡ਼ਗਾਓਂ ਦੀ ਕੰਪਨੀ ਵਿਰੁੱਧ ਵੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।