ਘਰ ਬੈਠੇ ਪੈਸੇ ਕਮਾਉਣ ਦੇ ਚੱਕਰ ''ਚ ਹੋ ਗਿਆ ਕੰਗਾਲ! ਇਕ ਗਲਤੀ ਨਾਲ ਉੱਡ ਗਈ ਸਾਰੀ ਉਮਰ ਦੀ ਪੂੰਜੀ

Monday, Jul 29, 2024 - 03:49 PM (IST)

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਇਕ ਪਿੰਡ ਦੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ ਦੀ ਇਕ ਸਾਈਟ ਉੱਪਰ ਘਰ ਬੈਠੇ ਕਾਰੋਬਾਰ ਕਰਕੇ ਚੰਗੇ ਪੈਸੇ ਕਮਾਉਣ ਦੇ ਲਾਲਚ ਸਬੰਧੀ ਟ੍ਰੇਡਿੰਗ ਦੇ ਦਿੱਤੇ ਗਏ ਇਕ ਲਿੰਕ ਨੂੰ ਕਲਿਕ ਕਰਨ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਲਿੰਕ ‘ਤੇ ਕਲਿਕ ਕਰਨ ਤੋਂ ਬਾਅਦ ਟ੍ਰੇਡਿੰਗ ਦੇ ਇਸ ਜਾਲ ’ਚ ਫਸੇ ਵਿਅਕਤੀ ਵੱਲੋਂ ਇਨਵੈਸਟ ਕੀਤੀ ਆਪਣੀ ਸਾਰੀ ਜਿੰਦਗੀ ਦੀ ਪੂੰਜੀ 63 ਲੱਖ 87 ਹਜਾਰ ਰੁਪਏ ਉਪਰ ਅਣਪਛਾਤਿਆਂ ਨੇ ਹੱਥ ਸਾਫ਼ ਕਰ ਦਿੱਤਾ। ਥਾਣਾ ਸਾਇਬਰ ਕਰਾਇਮ ਸੰਗਰੂਰ ਵੱਲੋਂ ਉਕਤ ਵਿਅਕਤੀ ਦੀ ਸ਼ਿਕਾਇਤ ਉਪਰ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ! ਲੋਕਾਂ ਨੇ ਪੁੱਤ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਘੇਰਿਆ SSP ਦਫ਼ਤਰ

ਸ਼ਿਕਾਇਤ ਕਰਤਾ ਨੇ ਆਪਣੀ ਪਛਾਣ ਗੁਪਤ ਰੱਖਦੇ ਹੋਏ ਆਪਣੇ ਨਾਲ ਹੋਈ ਠੱਗੀ ਦੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵੱਲੋਂ ਸੋਸ਼ਲ ਮੀਡੀਆ ਦੀ ਇਕ ਸਾਇਟ ਉਪਰ ਇਕ ਐਡ ਦੇਖੀ ਗਈ ਜਿਥੇ ਦਿੱਤੇ ਗਏ ਇਕ ਲਿੰਕ ਉੱਪਰ ਕਲਿਕ ਕਰਨ ਤੋਂ ਬਾਅਦ ਉਹ ਇਕ ਵਟਸਐਪ ਗਰੁੱਪ ’ਚ ਸ਼ਾਮਲ ਹੋ ਗਿਆ ਤੇ ਇਸ ਵਟਸਐਪ ਗਰੁੱਪ ’ਚ ਟ੍ਰੇਡਿੰਗ ਸਬੰਧੀ ਸੰਦੇਸ਼ ਆਉਂਦੇ ਸਨ। ਜਿਥੇ ਵੱਖ-ਵੱਖ ਸਟਾਕ ਖ੍ਰੀਦ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ ਤੇ ਇਸ ਤੋਂ ਹੋਣ ਵਾਲੇ ਮੁਨਾਫੇ ਸਬੰਧੀ ਵੀ ਦੱਸਿਆ ਜਾਂਦਾ ਸੀ। ਉਨ੍ਹਾਂ ਦੱਸਿਆ ਜਦੋਂ ਉਸ ਨੇ ਸ਼ੇਅਰ ਮਾਰਕਿਟ ਦੀਆਂ ਸਾਇਟਾਂ ਨਾਲ ਇਸ ਦਾ ਮਿਲਾਣ ਕੀਤਾ ਤਾਂ ਉਸ ਨੂੰ ਇਹ ਸਹੀ ਲੱਗਦਾ ਸੀ। ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਵੀ ਪਹਿਲਾਂ ਇਸ ’ਚ 10 ਲੱਖ ਰੁਪਏ ਦੀ ਇਨਵੈਸਟਮੈਂਟ ਕਰ ਦਿੱਤੀ। ਜਿਸ ਸਬੰਧੀ ਉਸ ਨੂੰ ਕਾਫ਼ੀ ਮੁਨਾਫ਼ਾ ਹੋਣ ਸਬੰਧੀ ਦਰਸਾਇਆ ਗਿਆ। ਇਸ ਤੋਂ ਬਾਅਦ ਉਸ ਵੱਲੋਂ ਆਪਣੇ ਮੁਨਾਫ਼ੇ ਵਾਲੀ ਇਕ ਲੱਖ ਰੁਪਏ ਦੀ ਰਾਸ਼ੀ ਇਸ ਖਾਤੇ ’ਚੋਂ ਕਢਵਾਈ ਗਈ ਤੇ ਇਸ ਰਾਸ਼ੀ ਨਿਕਲ ਜਾਣ ਤੇ ਉਸ ਦਾ ਇਸ ਗਰੁੱਪ ਉੱਪਰ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਇਸ ਗਰੁੱਪ ਐਡਮਿਨ ਵੱਲੋਂ ਉਸ ਨੂੰ ਭੇਜੇ ਜਾਂਦੇ ਵੱਖ-ਵੱਖ ਬੈਂਕ ਖਾਤਿਆਂ ’ਚ ਆਰ.ਟੀ.ਜੀ.ਐੱਸ ਰਾਹੀਂ ਵੱਡੀ ਰਾਸ਼ੀ ਦੀ ਇਨਵੈਟਮੈਂਟ ਕੀਤੀ ਗਈ ਜੋ ਉਸ ਦੀ ਐਪ ਵਿਚ ਦਰਸਾਈ ਜਾਂਦੀ ਸੀ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ, ਇਕਲੌਤੇ ਭਰਾ ਨੂੰ ਗੁਆ ਕੇ ਧਾਹਾਂ ਮਾਰ ਰੋ ਰਹੀਆਂ 4 ਭੈਣਾਂ

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਚਾਨਕ ਉਸ ਦਾ ਭਰਾ ਇਕ ਹਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜੋ ਕਿ ਇਕ ਹਸਪਤਾਲ ਵਿਖੇ ਆਈ.ਸੀ.ਯੂ ’ਚ ਜ਼ੇਰੇ ਇਲਾਜ਼ ਸੀ। ਇਸ ਲਈ ਉਸ ਨੂੰ ਆਪਣੇ ਭਰਾ ਦੇ ਇਲਾਜ ਲਈ ਪੈਸੇ ਦੀ ਬਹੁਤ ਜ਼ਿਆਦਾ ਜਰੂਰਤ ਸੀ। ਜਿਸ ਕਾਰਨ ਜਦੋਂ ਉਸ ਨੇ ਇਸ ਗਰੁੱਪ ਵਾਲੇ ਆਪਣੇ ਖਾਤੇ ’ਚੋਂ ਆਪਣੇ ਭਰਾ ਦੇ ਇਲਾਜ ਲਈ ਵੱਡੀ ਰਾਸ਼ੀ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਰਾਸ਼ੀ ਨਿਕਲਣਾ ਤਾਂ ਦੂਰ ਉਸ ਨੂੰ ਇਸ ਗਰੁੱਪ ’ਚੋਂ ਹੀ ਬਲਾਕ ਕਰਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਜਦੋਂ ਉਸ ਨੂੰ ਇਸ ਗਰੁੱਪ ’ਚੋਂ ਆਪਣੀ ਰਾਸ਼ੀ ਦੀ ਪ੍ਰਾਪਤੀ ਨਾ ਹੋਈ ਤਾਂ ਉਸ ਨੂੰ ਪਤਾ ਚੱਲਿਆ ਕਿ ਇਹ ਸਭ ਠੱਗੀ ਮਾਰਨ ਲਈ ਵਿਛਾਇਆ ਗਿਆ ਇਕ ਜਾਲ ਹੈ ਤੇ ਉਸ ਨਾਲ 63 ਲੱਖ 87 ਹਜਾਰ ਰੁਪਏ ਦੀ ਠੱਗੀ ਹੋ ਚੁੱਕੀ ਹੈ। ਇਸ ਸਬੰਧੀ ਉਸ ਵੱਲੋਂ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਸਾਬਕਾ Mrs. Chandigarh ਨੂੰ ਪੁਲਸ ਨੇ ਪੁੱਤ ਦੇ ਨਾਲ ਕੀਤਾ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ (ਵੀਡੀਓ)

ਸਾਈਬਰ ਕਰਾਈਮ ਥਾਣੇ ’ਚ ਉਸ ਦੀ ਸ਼ਿਕਾਇਤ ਦੇ ਅਧਾਰ ’ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਇਹ ਗਰੁੱਪ ਉਸੇ ਤਰ੍ਹਾਂ ਚੱਲ ਰਹੇ ਹਨ ਤੇ ਅਨੇਕਾਂ ਲੋਕਾਂ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਇਸ ਸਬੰਧੀ ਸਾਰੇ ਦਸਤਾਵੇਜ਼ ਪੁਲਸ ਨੂੰ ਸੌਪ ਦਿੱਤੇ ਗਏ ਹਨ। ਜਿਸ ਤੋਂ ਇਨ੍ਹਾਂ ਠੱਗਾਂ ਦੀ ਪਛਾਣ ਵੀ ਹੋ ਸਕਦੀ ਹੈ। ਸ਼ਿਕਾਇਤਕਰਤਾ ਨੇ ਹੋਰ ਲੋਕਾਂ ਨੂੰ ਵੀ ਨਸੀਹਤ ਦਿੱਤੀ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ ਉਪਰ ਟ੍ਰੇਡਿੰਗ ਸਬੰਧੀ ਕੋਈ ਐਡ ਜਾਂ ਲਿੰਕ ਦੇਖਦੇ ਹੋ ਤਾਂ ਉਸ ਉੱਪਰ ਕਲਿਕ ਨਾ ਕਰੋਂ ਕਿਉਂਕਿ ਇਹ ਇਕ ਉਹ ਜਾਲ ਹੈ ਜੋ ਤੁਹਾਨੂੰ ਮਰਨ ਕੰਡੇ ਖੜ੍ਹਾ ਕਰ ਦਿੰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News