ਪੰਜਾਬ 'ਚ ਲੱਗਣਗੀਆਂ ਆਨਲਾਈਨ ਕਲਾਸਾਂ, ਸਰਦੀ ਦੀਆਂ ਛੁੱਟੀਆਂ ਵਧਣ ਮਗਰੋਂ ਨਵਾਂ ਫ਼ੈਸਲਾ
Thursday, Jan 02, 2025 - 08:29 AM (IST)
ਲੁਧਿਆਣਾ (ਵਿੱਕੀ)- ਪੰਜਾਬ ਸਰਕਾਰ ਵੱਲੋਂ ਵਧਦੀ ਠੰਢ ਕਾਰਨ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸਕੂਲਾਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ ਪਰ ਪ੍ਰੀਖਿਆਵਾਂ ਦੇ ਦਿਨਾਂ ਦੌਰਾਨ ਇਨ੍ਹਾਂ ਛੁੱਟੀਆਂ ਦਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਕੋਈ ਅਸਰ ਨਾ ਪਵੇ, ਇਸ ਲਈ ਸਕੂਲਾਂ ਨੇ ਆਨਲਾਈਨ ਕਲਾਸਾਂ ਦਾ ਫਾਰਮੂਲਾ ਵਰਤਣ ਦਾ ਪ੍ਰਬੰਧ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਸਸਤਾ ਹੋ ਗਿਆ LPG ਸਿਲੰਡਰ, ਨਵੇਂ ਸਾਲ 'ਤੇ ਮਿਲਿਆ ਤੋਹਫ਼ਾ
ਸਕੂਲਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਜਿਥੇ ਇਕ ਪਾਸੇ ਸਰਕਾਰ ਦੇ ਹੁਕਮ ਲਾਗੂ ਹੋਣਗੇ, ਉੱਥੇ ਹੀ ਬੱਚਿਆਂ ਦੀ ਪੜ੍ਹਾਈ ’ਤੇ ਵੀ ਕੋਈ ਅਸਰ ਨਹੀਂ ਪਵੇਗਾ। ਜਾਣਕਾਰੀ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜਨਵਰੀ ਤੋਂ ਕਈ ਸਕੂਲਾਂ ’ਚ ਕਲਾਸਾਂ ਸ਼ੁਰੂ ਹੋਣੀਆਂ ਸਨ ਪਰ ਸਰਕਾਰ ਦੇ ਅਚਾਨਕ ਆਏ ਹੁਕਮਾਂ ਨੇ ਪ੍ਰਿੰਸੀਪਲਾਂ ਦੀ ਸਿਰਦਰਦੀ ਵਧਾ ਦਿੱਤੀ ਹੈ।
ਸੀ. ਬੀ. ਐੱਸ. ਈ. ਸਕੂਲਾਂ ’ਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 15 ਫਰਵਰੀ ਅਤੇ ਆਈ. ਸੀ. ਐੱਸ. ਈ. ਐਫੀਲੇਸ਼ਨ ਨਾਲ ਸਬੰਧਤ ਸਕੂਲਾਂ ’ਚ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਪਰਫਾਰਮੈਂਸ ਚੈੱਕ ਕਰਨ ਲਈ ਸਕੂਲ ਪ੍ਰੀ-ਬੋਰਡ ਐਗਜ਼ਾਮ ਕਰਵਾਉਂਦੇ ਹਨ, ਤਾਂ ਕਿ ਵਿਦਿਆਰਥੀ ਦੀਆਂ ਵਿਸ਼ੇ ਨਾਲ ਸਬੰਧਤ ਕਮੀਆਂ ਨੂੰ ਸਮੇਂ ਸਿਰ ਸੁਧਾਰਿਆ ਜਾ ਸਕੇ।
ਬਦਲਣਾ ਪਿਆ ਸਾਰਾ ਸ਼ਡਿਊਲ
ਇਸ ਦੇ ਲਈ ਸਕੂਲਾਂ ਨੇ ਡੇਟਸ਼ੀਟ ਵੀ ਤਿਆਰ ਕਰ ਲਈ ਸੀ ਪਰ ਹੁਣ ਛੁੱਟੀਆਂ ਵਧਣ ਦੇ ਫ਼ੈਸਲੇ ਤੋਂ ਬਾਅਦ ਇਸ ਵਿਚ ਬਦਲਾਅ ਕਰਨਾ ਪਵੇਗਾ। ਉੱਥੇ ਕਈ ਸਕੂਲਾਂ ਨੇ ਤਾਂ ਪ੍ਰੀਖਿਆਵਾਂ ਤੋਂ ਪਹਿਲਾਂ 12ਵੀਂ ਦੇ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ ਵੀ ਰੱਖੀ ਸੀ, ਜਿਸ ਦੀਆਂ ਤਰੀਕਾਂ ’ਚ ਵੀ ਸਕੂਲਾਂ ਨੂੰ ਬਦਲਾਅ ਕਰਨਾ ਪੈ ਰਿਹਾ ਹੈ। ਉੱਧਰ ਕਈ ਸਕੂਲ ਇਸ ਤਰ੍ਹਾਂ ਦੇ ਵੀ ਹਨ, ਜਿਨ੍ਹਾਂ ਨੇ ਹਰ ਵਾਰ ਜਨਵਰੀ ਮਹੀਨੇ ’ਚ ਸਰਦੀ ਵਧਣ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਆਪਣੇ ਸਕੂਲਾਂ ’ਚ ਛੁੱਟੀਆਂ ਹੀ 1 ਜਨਵਰੀ ਤੋਂ ਕੀਤੀਆਂ ਹਨ। ਇਸ ਦੌਰਾਨ ਉਕਤ ਸਕੂਲਾਂ ਨੇ ਆਪਣੀ ਪ੍ਰੀ-ਬੋਰਡ ਐਗਜ਼ਾਮ ਦਾ ਇਕ ਪੜਾਅ ਤਾਂ ਪੂਰਾ ਕਰ ਲਿਆ ਹੈ, ਜਦਕਿ ਦੂਜਾ ਪੜਾਅ 15 ਜਨਵਰੀ ਤੋਂ ਕੰਡਸਟ ਕਰਨਾ ਤੈਅ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ ਬੰਦ' ਮਗਰੋਂ ਹੁਣ 4 ਤੇ 9 ਜਨਵਰੀ ਲਈ ਹੋ ਗਿਆ ਵੱਡਾ ਐਲਾਨ (ਵੀਡੀਓ)
ਮਾਪਿਆਂ ਲਈ ਖੜ੍ਹੀ ਹੋਈ ਪ੍ਰੇਸ਼ਾਨੀ
ਗੱਲ ਰਹੀ ਆਨਲਾਈਨ ਕਲਾਸਾਂ ਦੀ ਤਾਂ, ਹੁਣ ਫਿਰ ਤੋਂ ਉਨ੍ਹਾਂ ਮਾਪਿਆਂ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ, ਜਿਨ੍ਹਾਂ ਕੋਲ 1 ਹੀ ਮੋਬਾਈਲ ਹੈ। ਇਸ ਦੌਰਾਨ ਮਾਪਿਆਂ ਨੂੰ ਜੋ ਵਰਕਿੰਗ ਵੀ ਹਨ, ਇਹ ਚਿੰਤਾ ਸਤਾ ਰਹੀ ਹੈ ਕਿ ਜੇਕਰ ਇਕ ਮੋਬਾਈਲ ਦੀ ਵਜ੍ਹਾ ਨਾਲ ਉਨ੍ਹਾਂ ਦੇ ਬੱਚੇ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਤਾਂ ਕਿਤੇ ਸਕੂਲ ਕੋਈ ਐਕਸ਼ਨ ਨਾ ਲਵੇ। ਇਸ ਵਜ੍ਹਾ ਨਾਲ ਵਰਕਿੰਗ ਮਾਪੇ ਆਪਣੇ ਬੱਚਿਆਂ ਦੀ ਖਾਤਿਰ ਆਪਣੇ ਵਰਕਿੰਗ ਪਲੇਸ ਤੋਂ ਛੁੱਟੀ ਲੈਣ ਦਾ ਵਿਚਾਰ ਕਰਨ ਲੱਗੇ ਹਨ, ਤਾਂ ਕਿ ਬੱਚਿਆਂ ਨੂੰ ਮੋਬਾਈਲ ਦੇ ਕੇ ਉਨ੍ਹਾਂ ਦੀਆਂ ਕਲਾਸਾਂ ਲਗਵਾ ਸਕਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8