ਗਲੇ 'ਚ ਨਹੀਂ ਉਤਰ ਰਹੇ ਪਿਆਜ਼ ਦੇ ਭਾਅ, ਇਸ ਲਈ ਗਲ਼ਾਂ 'ਚ ਪਾਇਆ ਪਿਆਜ਼
Saturday, Dec 07, 2019 - 05:34 PM (IST)
ਮੋਗਾ (ਵਿਪਨ)—ਪੰਜਾਬ 'ਚ ਲਗਾਤਾਰ ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਗਲੇ 'ਚ ਪਿਆਜ਼ ਪਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਪਹੁੰਚੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਸੰਘਾ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਮੁੱਦੇ 'ਤੇ ਫੇਲ ਨਜ਼ਰ ਆਈ।
ਚਾਹੇ ਉਹ ਇਕਨਾਮੀ ਦਾ ਮੁੱਦਾ ਹੋਵੇ ਜਾਂ ਖੇਤੀਬਾੜੀ ਦਾ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਜਲਦ ਚਾਹੀਦਾ ਹੈ ਇਸ ਦੇ ਭਾਅ ਸਾਧਾਰਨ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿਆਜ਼ ਦੇ ਰੇਟ ਦਿਨ-ਬ-ਦਿਨ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਉਪਜਾਊ ਹੈ ਫਿਰ ਵੀ ਪਿਆਜ਼ ਦੇ ਭਾਅ 100 ਤੋਂ ਪਾਰ ਹੋ ਗਏ ਹਨ। ਉੱਥੇ ਹੀ ਇਸ ਮੌਕੇ ਰਾਹਗੀਰਾਂ ਨੂੰ ਪਿਆਜ ਵੰਡੇ ਗਏ ਅਤੇ ਕੇਂਦਰ ਸਰਕਾਰ 'ਤੇ ਵਿਅੰਗ ਕੱਸਿਆ ਗਿਆ ਹੈ। ਅੱਜ ਅੱਧਾ ਪਿਆਜ਼ ਪਾ ਕੇ ਸਬਜ਼ੀ ਬਣਾਉਣੀ ਪੈਂਦੀ ਹੈ।