ਪਿਆਜ਼ ਨੇ ਮਚਾਈ ਹਾਹਾਕਾਰ, ਰੇਟ 150 ਤੋਂ ਪਾਰ (ਵੀਡੀਓ)
Tuesday, Dec 17, 2019 - 02:49 PM (IST)
ਨਾਭਾ (ਰਾਹੁਲ)—ਪਿਆਜ਼ ਦੀਆਂ ਕੀਮਤਾਂ ਇਕ ਵਾਰ ਫਿਰ ਆਮ ਆਦਮੀ ਦੇ ਹੰਝੂ ਕੱਢ ਰਹੀਆਂ ਹਨ। ਪਿਛਲੇ ਕਈ ਮਹੀਨਿਆਂ ਤੋਂ ਪਿਆਜ਼ ਦੀਆਂ ਕੀਮਤਾਂ ਆਸਮਾਨੀ ਪਹੁੰਚ ਗਈਆਂ ਹਨ। ਜਾਣਕਾਰੀ ਮੁਤਾਬਕ ਪਿਆਜ਼ ਦੀਆਂ ਕੀਮਤਾਂ ਨੇ ਭਾਰੀ ਉਛਾਲ ਮਾਰਦਿਆਂ 125 ਕਿਲੋ ਤੋਂ 150 ਰੁਪਏ ਤੱਕ ਪਹੁੰਚ ਗਿਆ ਹੈ, ਜਿਸਦਾ ਭਾਰੀ ਅਸਰ ਆਮ ਜਨਤਾ ਦੀ ਜੇਬ 'ਚ ਪਿਆ।ਸਬਜ਼ੀ ਮੰਡੀ 'ਚ ਪਿਆਜ਼ ਦੀ ਖਰੀਦਦਾਰੀ ਕਰਨ ਆਏ ਲੋਕਾਂ ਨੇ ਪਿਆਜ਼ ਦੇ ਵੱਧ ਰਹੇ ਭਾਅ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।
ਖਰੀਦਦਾਰਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਜਿਸ ਕਰਕੇ ਪੰਜਾਬ 'ਚ ਵੱਡੇ ਪੱਧਰ 'ਤੇ ਲੰਗਰ ਲਗਾਏ ਜਾਂਦੇ ਹਨ ਅਤੇ ਇਹ ਲੰਗਰ ਲੋਕਾਂ ਦੇ ਆਪਸੀ ਸਹਿਯੋਗ ਨਾਲ ਹੀ ਲਗਾਇਆ ਜਾਂਦਾ ਹੈ ਅਤੇ ਇੰਨੀ ਮਹਿੰਗਾਈ 'ਚ ਲੋਕ ਕਿਵੇਂ ਲੰਗਰ 'ਚ ਪਿਆਜ਼ ਦੀ ਵਰਤੋਂ ਕਰਨਗੇ। ਦੱਸਣਯੋਗ ਹੈ ਕਿ ਪਿਆਜ਼ ਦੇ ਵਧੇ ਭਾਅ ਨੇ ਸਬਜ਼ੀਆਂ ਦੇ ਜਾਇਕੇ ਨੂੰ ਖਰਾਬ ਕਰ ਦਿੱਤਾ ਹੈ,ਪਰ ਜਿਸ ਤਰ੍ਹਾਂ ਪਿਛਲੇ ਕੁਝ ਮਹੀਨਿਆਂ 'ਚ ਪਿਆਜ਼ ਦੇ ਭਾਅ ਆਸਮਾਨ ਨੂੰ ਛੂਹ ਰਹੇ ਹਨ। ਆਮ ਜਨਤਾ ਇਸ ਨੂੰ ਖਰੀਦਣ ਤੋਂ ਝਿਝਕ ਰਹੀ ਹੈ।