ਟਰੱਕ-ਮੋਟਰਸਾਈਕਲ ਟੱਕਰ ’ਚ ਇਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ
Wednesday, Jul 11, 2018 - 08:04 AM (IST)
ਲਹਿਰਾਗਾਗਾ, (ਜਿੰਦਲ)– ਜਾਖਲ-ਲਹਿਰਾ ਮੁੱਖ ਮਾਰਗ ’ਤੇ ਪਿੰਡ ਚੂਡ਼ਲ ਕਲਾਂ ਕੋਲ ਸਡ਼ਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਇਸ ਘਟਨਾ ਬਾਰੇ ਹੋਰ ਜਾਣਕਾਰੀ ਦਿੰਦਿਅਾਂ ਚੌਕੀ ਚੌਟੀਆਂ ਦੇ ਇੰਚਾਰਜ ਸੁਰਜਣ ਸਿੰਘ ਨੇ ਦੱਸਿਆ ਕੇ ਟਰੱਕ ਚੌਕੀ ਵਾਲੀ ਸਾਈਡ ਤੋਂ ਜਾਖਲ ਨੂੰ ਜਾ ਰਿਹਾ ਸੀ ਅਤੇ ਦੂਜੀ ਸਾਈਡ ਤੋਂ ਦੋ ਨੌਜਵਾਨ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਚੂਡ਼ਲ ਕਲਾਂ ਆ ਰਹੇ ਸਨ। ਪੈਟਰੋਲ ਪੰਪ ਕੋਲ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਨੌਜਵਾਨ ਅਰਵਿੰਦ ਕੁਮਾਰ (22) ਵਾਸੀ ਚੂਲਡ਼ ਕਲਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਜਾਖਲ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਟਰੱਕ ਚਾਲਕ ਖਿਲਾਫ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਲਈ ਲਾਸ਼ ਮੂਨਕ ਦੇ ਸਰਕਾਰੀ ਹਸਪਤਾਲ ਭੇਜ ਦਿੱਤੀ ਹੈ।
