ਇਸ਼ਕ ਦੇ ਇਜ਼ਹਾਰ ਲਈ ਮੁੰਡੇ ਨੇ ਅਪਣਾਇਆ ਫਿਲਮੀ ਸਟਾਈਲ, ਗੱਡੀ ਰੋਕ ਵਿੱਚੋਂ ਧੂਹ ਲਈ ਕੁੜੀ ਤੇ ਫਿਰ...
Saturday, Jul 29, 2023 - 03:18 PM (IST)
ਲੁਧਿਆਣਾ (ਵੈੱਬ ਡੈਸਕ, ਤਰੁਣ) : ਇਸ਼ਕ 'ਚ ਅੰਨ੍ਹੇ ਇਕ ਮੁੰਡੇ ਨੇ ਚੱਲਦੀ ਗੱਡੀ 'ਚੋਂ ਇਕ ਕੁੜੀ ਨੂੰ ਅਗਵਾ ਕਰ ਲਿਆ। ਅਗਵਾ ਕਰਨ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਆਪਣੀ ਕਾਰ 'ਚ ਬਿਠਾਇਆ ਅਤੇ ਆਪਣੇ ਪਿਆਰ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਡਰਾਇਆ-ਧਮਕਾਇਆ। ਫਿਲਹਾਲ ਪੁਲਸ ਨੇ ਮੁੰਡੇ ਖ਼ਿਲਾਫ਼ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਕੁੜੀ ਨੇ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : ਮੋਹਾਲੀ ਦੇ Sports Complex 'ਚ ਮਚੀ ਹਾਹਾਕਾਰ, ਖਿਡਾਰੀਆਂ ਨੇ ਖਾ ਲਿਆ ਛਿਪਕਲੀ ਵਾਲਾ ਦਲੀਆ
ਉਸ ਨੇ ਦੱਸਿਆ ਕਿ 3 ਸਾਲ ਪਹਿਲਾਂ ਉਸ ਦੀ ਬੰਧੂ ਸੇਖੋਂ ਨਾਂ ਦੇ ਮੁੰਡੇ ਨਾਲ ਦੋਸਤੀ ਸੀ ਪਰ ਹੁਣ ਉਸ ਨੇ ਉਸ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ 27 ਜੁਲਾਈ ਦੀ ਰਾਤ ਨੂੰ ਉਹ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ਤੋਂ ਉਸ ਦੇ ਨਾਲ ਹੀ ਕਾਰ 'ਚ ਬੈਠ ਕੇ ਘਰ ਜਾ ਰਹੀ ਸੀ। ਇਸ ਦੌਰਾਨ ਰਾਹ 'ਚ ਬੰਧੂ ਸੇਖੋਂ ਨੇ ਆਪਣੀ ਕਾਰ ਨਾਲ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਆਪਣੀ ਗੱਡੀ ਉਨ੍ਹਾਂ ਦੀ ਗੱਡੀ ਅੱਗੇ ਲਾ ਦਿੱਤੀ।
ਇਹ ਵੀ ਪੜ੍ਹੋ : ਕਪੂਰਥਲਾ RCF ਪੇਸ਼ ਕਰੇਗੀ ਪਹਿਲੀ ਤਰ੍ਹਾਂ ਦਾ ਡਬਲ ਡੈਕਰ ਕੋਚ, ਜਾਣੋ ਕੀ ਹੈ ਖ਼ਾਸੀਅਤ
ਇਸ ਤੋਂ ਬਾਅਦ ਉਸ ਨੇ ਕੁੜੀ ਨੂੰ ਗੱਡੀ 'ਚੋਂ ਧੂਹ ਕੇ ਬਾਹਰ ਖਿੱਚਿਆ ਅਤੇ ਆਪਣੀ ਗੱਡੀ 'ਚ ਬਿਠਾ ਲਿਆ। ਬੰਧੂ ਸੇਖੋਂ ਨੇ ਉਸ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਫਿਰ ਧਮਕਾਉਣਾ ਸ਼ੁਰੂ ਕੀਤਾ ਕਿ ਜੇਕਰ ਉਹ ਉਸ ਨਾਲ ਦੋਸਤੀ ਖ਼ਤਮ ਕਰੇਗੀ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਕੁੱਝ ਦੇਰ ਧਮਕਾਉਣ ਮਗਰੋਂ ਬੰਧੂ ਸੇਖੋਂ ਉਸ ਕਾਰ 'ਚੋਂ ਨਿਕਲ ਕੇ ਦੂਜੀ ਕਾਰ 'ਚ ਜਾ ਬੈਠਾ ਅਤੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਕੁੜੀ ਨੂੰ ਸਾਊਥ ਸਿਟੀ ਨੇੜੇ ਛੱਡ ਆਵੇ। ਇਸ ਤੋਂ ਬਾਅਦ ਬੰਧੂ ਸੇਖੋਂ ਦਾ ਸਾਥੀ ਉਸ ਨੂੰ ਕਾਰ 'ਚ ਸਾਊਥ ਸਿਟੀ ਛੱਡ ਕੇ ਫ਼ਰਾਰ ਹੋ ਗਿਆ। ਫਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ