ਬਜ਼ੁਰਗ ਦੀ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ

Thursday, Jul 06, 2017 - 05:08 PM (IST)

ਦਸੂਹਾ(ਝਾਵਰ)— ਵੀਰਵਾਰ ਸਵੇਰੇ ਇਕ ਬਜ਼ੁਰਗ ਰਤਨ ਚੰਦ ਪੁੱਤਰ ਬੰਤਾ ਰਾਮ ਵਾਸੀ ਮਰਾਸਗੜ੍ਹ ਦੀ ਰੇਲਵੇ ਲਾਈਨ ਪਾਰ ਕਰਨ ਸਮੇਂ ਗੱਡੀ ਥੱਲੇ ਆ ਕੇ ਮੌਤ ਹੋ ਗਈ। ਉਹ ਠਾਕੁਰ ਬਲਦੇਵ ਸਿੰਘ ਦੀ ਦੁਕਾਨ 'ਤੇ ਕੰਮ ਕਰਦਾ ਸੀ। ਰੇਲਵੇ ਪੁਲਸ ਦੇ ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦਸੂਹਾ ਵਿਖੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਐਕਸਪ੍ਰੈੱਸ ਗੱਡੀ ਨਾਲ ਇਹ ਹਾਦਸਾ ਹੋਇਆ।


Related News