ਪੁਲਸ ਵੱਲੋਂ ਚੂਰਾ-ਪੋਸਤ ਸਮੇਤ ਇਕ ਵਿਅਕਤੀ ਕਾਬੂ
Tuesday, Jun 26, 2018 - 12:57 PM (IST)

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਥਾਣਾ ਚੱਬੇਵਾਲ ਪੁਲਸ ਨੇ ਨਾਕੇਬੰਦੀ ਦੌਰਾਨ ਵਿਅਕਤੀ ਮੱਖਣ ਸਿੰਘ ਪੁੱਤਰ ਗਿਆਨਚੰਦ ਵਾਸੀ ਹੁਕੂਮਤਪੁਰ ਥਾਣਾ ਮਾਹਿਲਪੁਰ ਨੂੰ 5 ਕਿਲੋਗ੍ਰਾਮ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਚੱਬੇਵਾਲ ਦੇ ਐੱਸ. ਐੱਚ. ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸਰਹਾਲਾਕਲਾਂ ਪਿੰਡ ਦੇ ਕੋਲ ਏ.ਐੱਸ.ਆਈ. ਓਮਪ੍ਰਕਾਸ਼ ਦੀ ਅਗਵਾਈ 'ਚ ਨਾਕੇਬੰਦੀ ਲਗਾਈ ਹੋਈ ਸੀ ਕਿ ਇਸ ਦੌਰਾਨ ਪੁਲਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਦੋਸ਼ੀ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਸਾਮਾਨ 'ਚੋਂ 5 ਕਿਲੋਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ। ਪੁਲਸ ਨੇ ਦੋਸ਼ੀ ਮੱਖਣ ਸਿੰਘ ਨੂੰ ਗ੍ਰਿਫਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।