ਕਾਰ ਸਵਾਰ ਕੋਲੋਂ ਸਾਢੇ 25 ਕਿਲੋ ਚੂਰਾ-ਪੋਸਤ ਬਰਾਮਦ

10/03/2017 1:28:54 PM

ਗੜ੍ਹਦੀਵਾਲਾ(ਜਤਿੰਦਰ)— ਐੱਸ. ਐੱਸ. ਪੀ. ਹੁਸ਼ਿਆਰਪੁਰ ਅਤੇ ਡੀ. ਐੱਸ. ਪੀ. ਦਸੂਹਾ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਗੜ੍ਹਦੀਵਾਲਾ ਪੁਲਸ ਨੇ ਐੱਸ. ਐੱਚ. ਓ. ਜਸਕੰਵਲ ਸਿੰਘ ਸਹੋਤਾ ਦੀ ਅਗਵਾਈ ਹੇਠ ਵਿਚ ਕਾਰ ਸਵਾਰ ਵਿਅਕਤੀ ਕੋਲੋਂ 25 ਕਿਲੋ 500 ਗ੍ਰਾਮ ਡੋਡੇ ਚੂਰਾ-ਪੋਸਤ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਐੱਸ. ਐੱਚ. ਓ. ਜਸਕੰਵਲ ਸਿੰਘ ਸਹੋਤਾ ਨੇ ਦੱਸਿਆ ਕਿ ਏ. ਐੱਸ. ਆਈ. ਪਰਮਿੰਦਰ ਸਿੰਘ, ਏ. ਐੱਸ. ਆਈ. ਸਤਪਾਲ ਸਿੰਘ, ਹੌਲਦਾਰ ਰਣਜੀਤ ਸਿੰਘ, ਹੌਲਦਾਰ ਮਹੇਸ਼ ਕੁਮਾਰ, ਪੀ. ਐੱਚ. ਜੀ. ਵਿਜੇ ਕੁਮਾਰ ਸਮੇਤ ਪੁਲਸ ਪਾਰਟੀ ਵੱਲੋਂ ਪਿੰਡ ਥੇਂਦਾ-ਚਿਪੜਾ ਕੋਲ ਪੈਂਦੇ ਟਾਹਲੀ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਪਾਰਟੀ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਇਕ ਮੋਨਾ ਵਿਅਕਤੀ, ਜੋ ਆਪਣੀ ਕਾਰ ਨੰਬਰ ਪੀ ਬੀ 07 ਪੀ-5565 ਮਾਰਕਾ ਇੰਡੀਕਾ ਸਫੈਦ ਰੰਗ ਵਿਚ ਚੂਰਾ-ਪੋਸਤ ਵੇਚਦਾ ਹੈ ਤੇ ਉਹ ਪਿੰਡ ਰਾਜਾਂ ਕਲਾਂ ਵੱਲ ਨੂੰ ਆ ਰਿਹਾ ਹੈ। ਪੁਲਸ ਨੇ ਨੰਗਲ ਦਾਤਾ ਮੋੜ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਉਕਤ ਕਾਰ ਚਾਲਕ ਆ ਰਿਹਾ ਸੀ, ਜੋ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ। ਪੁਲਸ ਪਾਰਟੀ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਵਾਰਡ ਨੰਬਰ-12 ਮੁਹੱਲਾ ਕੈਂਥਾਂ ਥਾਣਾ ਦਸੂਹਾ ਵਜੋਂ ਹੋਈ। ਤਲਾਸ਼ੀ ਲੈਣ 'ਤੇ ਉਕਤ ਵਿਅਕਤੀ ਕੋਲੋਂ 25 ਕਿਲੋ 500 ਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ। ਪੁਲਸ ਨੇ ਉਸ ਖਿਲਾਫ ਮੁਕੱਦਮਾ ਨੰਬਰ-69 ਧਾਰਾ 15-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।


Related News