ਰਈਸ ਇਲਾਕਿਆਂ 'ਚ ਚੋਰੀਆਂ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ, ਇਨ੍ਹਾਂ ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮ

09/02/2020 5:14:17 PM

ਜਲੰਧਰ (ਜ. ਬ.)— ਪਾਸ਼ ਇਲਾਕਿਆਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 23 ਸਾਲਾ ਨੌਜਵਾਨ ਨੂੰ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਨਾਲ ਚੋਰੀ ਦੀਆਂ 4 ਵਾਰਦਾਤਾਂ ਹੱਲ ਹੋ ਗਈਆਂ ਹਨ। ਪੁਲਸ ਨੇ ਉਸ ਕੋਲੋਂ ਗਹਿਣੇ ਅਤੇ ਚੋਰੀ ਦਾ ਮੋਬਾਇਲ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਚੋਰੀ ਲਈ ਵਰਤੇ ਜਾਂਦੇ ਹਥਿਆਰ ਵੀ ਮਿਲੇ ਹਨ। ਦੋਸ਼ੀ ਬੰਦ ਪਈਆਂ ਕੋਠੀਆਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ

ਸੀ. ਆਈ. ਏ. ਸਟਾਫ ਦੇ ਇੰਚਾਰਜ ਪਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਅਸਮਾਨਪੁਰ 'ਚ ਛਾਪਾ ਮਾਰ ਕੇ ਮਨਜੀਤ ਲਾਲ ਉਰਫ ਮਨੂ ਪੁੱਤਰ ਦੇਸ ਰਾਜ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ 'ਚ ਪਤਾ ਲੱਗਾ ਕਿ ਉਸ ਨੇ ਮਈ 2010 'ਚ ਮਾਡਲ ਟਾਊਨ ਦੇ ਪ੍ਰਕਾਸ਼ ਨਗਰ ਵਿਚ ਇਕ ਬੰਦ ਪਏ ਘਰ ਵਿਚ ਦਾਖਲ ਹੋ ਕੇ ਦਿਨ-ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਪੁੱਛਗਿੱਛ ਲਈ ਉਸ ਦਾ 4 ਦਿਨ ਦਾ ਰਿਮਾਂਡ ਲਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਮਨਜੀਤ ਨੇ ਮਈ 2020 'ਚ ਬੰਬੇ ਨਗਰ ਅਤੇ ਵਡਾਲਾ ਰੋਡ 'ਤੇ ਇਕ ਕਰਿਆਨੇ ਦੀ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕੀਤੀ ਸੀ।

ਇਹ ਵੀ ਪੜ੍ਹੋ: ਲੁਟੇਰਿਆਂ ਨਾਲ ਇਕੱਲੀ ਭਿੜੀ 15 ਸਾਲਾ ਬਹਾਦੁਰ ਕੁੜੀ, ਵੇਖੋ ਕਿੰਝ ਸ਼ੇਰਨੀ ਨੇ ਕਰਵਾਈ ਤੋਬਾ-ਤੋਬਾ (ਵੀਡੀਓ)

ਇਸ ਤੋਂ ਇਲਾਵਾ ਮਈ ਮਹੀਨੇ ਹੀ ਗੜ੍ਹਾ ਵਿਚ ਇਕ ਸੁਨਿਆਰੇ ਦੀ ਦੁਕਾਨ ਵਿਚੋਂ ਵੀ ਚਾਂਦੀ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਚੋਰੀ ਕੀਤੇ ਸਨ। ਜੁਲਾਈ ਮਹੀਨੇ ਦੋਸ਼ੀ ਨੇ ਅਰਬਨ ਅਸਟੇਟ-2 ਵਿਚ ਨਵੀਂ ਬਣ ਰਹੀ ਕੋਠੀ ਵਿਚੋਂ ਫਿਟਿੰਗ ਅਤੇ ਬਿਜਲੀ ਦਾ ਸਾਮਾਨ ਚੋਰੀ ਕੀਤਾ ਸੀ। ਪੁਲਸ ਨੇ ਦੋਸ਼ੀ ਕੋਲੋਂ ਪਲਾਸ, ਪੇਚਕਸ, ਹਥੌੜਾ, ਛੈਣੀ, ਪਾਈਪ ਰੈਂਚ, ਕਟਰ ਆਦਿ ਸਾਮਾਨ ਵੀ ਬਰਾਮਦ ਕੀਤਾ ਹੈ, ਜੋ ਕਿ ਚੋਰੀ ਦੀ ਵਾਰਦਾਤ ਲਈ ਤਾਲੇ ਤੋੜਣ ਵਿਚ ਵਰਤਿਆ ਜਾਂਦਾ ਸੀ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ ਮਿਲੇ 60 ਨਵੇਂ ਕੇਸ, ਇਕ ਦੀ ਮੌਤ
ਇਹ ਵੀ ਪੜ੍ਹੋ: ਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ
ਇਹ ਵੀ ਪੜ੍ਹੋ:  ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ


shivani attri

Content Editor

Related News