ਸਵਿਫ਼ਟ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਤ

01/24/2023 11:31:05 PM

ਅਜਨਾਲਾ (ਫਰਿਆਦ) : ਸਥਾਨਿਕ ਸ਼ਹਿਰ ਅਜਨਾਲਾ ਦੇ ਐੱਚ.ਪੀ. ਪੈਟਰੋਲ ਪੰਪ ਕੋਲ ਸਵਿਫ਼ਟ ਕਾਰ ਅਤੇ ਮੋਟਰਸਾਈਕਲ ’ਚ ਹੋਈ ਜ਼ਬਰਦਸਤ ਟੱਕਰ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਲੜਕੇ ਦੀ ਮੌਤ ਹੋਣ ਤੇ ਉਸਦੀ ਭੈਣ ਦੇ ਵੀ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ। ਇਸ ਸਬੰਧੀ ਪੁਲਸ ਚੌਕੀ ਅਜਨਾਲਾ ਦੇ ਇੰਚਾਰਜ ਏ.ਐੱਸ.ਆਈ ਆਗਿਆਪਾਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਸ਼ਾਮ ਨੂੰ ਸਥਾਨਿਕ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਸੁਖਮਨਪ੍ਰੀਤ ਸਿੰਘ ਉਮਰ ਕਰੀਬ 17 ਸਾਲ ਤੇ ਉਸਦੀ ਭੈਣ ਮੁਸਕਾਨਪ੍ਰੀਤ ਕੌਰ ਉਮਰ ਕਰੀਬ 14 ਸਾਲ ਸਕੂਲ ’ਤੋਂ ਛੁੱਟੀ ਹੋਣ ਉਪਰੰਤ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਿਸ ਆਪਣੇ ਘਰ ਪਿੰਡ ਭੱਖਾ ਹਰੀ ਸਿੰਘ ਵਿਖੇ ਜਾ ਰਹੇ ਸਨ।

ਇਹ ਵੀ ਪੜ੍ਹੋ : 11ਵੀਂ ਕਲਾਸ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ, ਘਰ ’ਚ ਹੀ ਲਿਆ ਫਾਹਾ

ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੀ ਸਵਿੱਫਟ ਕਾਰ ਨਾਲ ਹੋਈ ਜ਼ਬਰਦਸਤ ਟੱਕਰ ਕਾਰਨ ਨੌਜਵਾਨ ਸੁਖਮਨਪ੍ਰੀਤ ਸਿੰਘ ਤੇ ਉਸ ਦੀ ਭੈਣ ਮੁਸਕਾਨਪ੍ਰੀਤ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ । ਜਿੰਨਾਂ ਨੂੰ ਅੰਮ੍ਰਿਤਸਰ-ਏਅਪੋਰਟ ਰੋਡ ’ਤੇ ਸਥਿਤ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਨੌਜਵਾਨ ਸੁਖਮਨਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਅਜਨਾਲਾ ਦੇ ਮੁਰਦਾਘਰ ਵਿਖੇ ਲਿਆਂਦਾ ਗਿਆ। ਮੁਸਕਾਨਪ੍ਰੀਤ ਕੌਰ ਦੀ ਲੱਤ ਪੱਟ ਕੋਲੋਂ ਟੁੱਟ ਜਾਣ ਕਾਰਨ ਗੁੰਮਟਾਲਾ ਵਿਖੈ ਪ੍ਰਾਈਵੇਟ ਹਸਪਤਾਲ ’ਚ ਜ਼ੇਰੇ ਇਲਾਜ਼ ਦਾਖਲ ਕਰਵਾਇਆ ਗਿਆ ਹੈ । ਉਧਰ ਅਜਨਾਲਾ ਪੁਲਸ ਵੱਲੋਂ ਉਕਤ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਿਆ ਹੈ ਤੇ ਆਪਣੇ ਇਕਲੌਤੇ ਪੁੱਤਰ ਦੀ ਮੌਤ ਦੀ ਦੁੱਖਦਾਈ ਖਬਰ ਸੁਣ ਕੇ ਵਾਪਿਸ ਅਜਨਾਲਾ ਆ ਰਹੇ ਹਨ।


Mandeep Singh

Content Editor

Related News