ਲਾਵਾਰਸ ਹਾਲਤ ’ਚ ਮਿਲੀ ਇਕ ਦਿਨਾ ਬੱਚੀ
Monday, Jul 30, 2018 - 06:03 AM (IST)

ਚੰਡੀਗਡ਼੍ਹ, (ਸੁਸ਼ੀਲ)- ਇਕ ਦਿਨ ਦੀ ਮਾਸੂਮ ਬੱਚੀ ਐਤਵਾਰ ਦੁਪਹਿਰ ਸੈਕਟਰ-23 ਸਥਿਤ ਮਕਾਨ ਨੰਬਰ 1656 ਦੀ ਕੰਧ ਕੋਲ ਮਿਲੀ। ਮਕਾਨ ਮਾਲਕ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਹ ਬਾਹਰ ਆਇਆ। ਉਨ੍ਹਾਂ ਨੇ ਕੱਪਡ਼ੇ ’ਚ ਲਪੇਟੀ ਬੱਚੀ ਨੂੰ ਚੁੱਕਿਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੀ ਨੂੰ ਸੈਕਟਰ-16 ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਸੈਕਟਰ-17 ਥਾਣਾ ਪੁਲਸ ਨੇ ਅਣਪਛਾਤੇ ਮਾਤਾ-ਪਿਤਾ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਕਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਅਾਂ ਦੀ ਫੁਟੇਜ ਚੈੱਕ ਕਰ ਰਹੀ ਹੈ। ਸੈਕਟਰ-17 ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਕਿਹਾ ਕਿ ਡਾਕਟਰਾਂ ਨੇ ਦੱਸਿਆ ਕਿ ਬੱਚੀ ਦਾ ਜਨਮ ਇਕ ਦਿਨ ਪਹਿਲਾਂ ਹੋਇਆ ਹੈ।