ਮਾਛੀਵਾੜਾ ''ਚ ਕਿਸਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਕੋਈ ਟ੍ਰੈਵਲ ਹਿਸਟਰੀ ਨਹੀਂ
Friday, May 08, 2020 - 11:13 AM (IST)
ਮਾਛੀਵਾੜਾ (ਟੱਕਰ) : ਮਾਛੀਵਾੜਾ ਬਲਾਕ ਦੇ ਪਿੰਡ ਮਾਛੀਵਾੜਾ ਖਾਮ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਇੱਥੇ ਇਕ ਕਿਸਾਨ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ ਪਰ ਕਿਸਾਨ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਕਿਸਾਨ ਨੂੰ ਕੁਝ ਦਿਨਾਂ ਤੋਂ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ ਅਤੇ ਨੱਕ 'ਚ ਕੁੱਝ ਸਮੱਸਿਆ ਸੀ। ਡਾਕਟਰ ਨੇ ਉਸ ਨੂੰ ਕਿਹਾ ਸੀ ਕਿ ਉਸ ਦੀ ਨੱਕ ਦੀ ਹੱਡੀ ਵਧੀ ਹੋਈ ਹੈ ਤਾਂ ਕਰਕੇ ਸਾਹ ਦੀ ਤਕਲੀਫ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਸੈਣੀ ਖਿਲਾਫ 29 ਸਾਲ ਪੁਰਾਣੇ ਕੇਸ 'ਚ ਮਾਮਲਾ ਦਰਜ
ਉਕਤ ਕਿਸਾਨ ਆਪਣੇ ਨੱਕ ਦਾ ਆਪਰੇਸ਼ਨ ਕਰਵਾਉਣ ਲਈ ਐਸ. ਬੀ. ਐਸ. ਨਗਰ ਹਸਪਤਾਲ ਗਿਆ ਸੀ, ਜਿੱਥੇ ਜਦੋਂ ਆਪਰੇਸ਼ਨ ਤੋਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਵੱਡੀ ਗੱਲ ਇਹ ਰਹੀ ਕਿ ਕਿਸਾਨ ਕੋਰੋਨਾ ਟੈਸਟ ਕਰਾਉਣ ਤੋਂ ਬਾਅਦ ਆਪਣੇ ਪਿੰਡ ਵਾਪਸ ਆ ਗਿਆ ਅਤੇ ਲੋਕਾਂ ਨੂੰ ਵੀ ਮਿਲਦਾ ਰਿਹਾ। ਜਦੋਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਉਹ ਪਿੰਡ 'ਚ ਹੀ ਸੀ। ਮਾਛੀਵਾੜਾ ਇਲਾਕੇ 'ਚ ਇਹ ਪਹਿਲਾ ਕੇਸ ਹੈ, ਜੋ ਟ੍ਰੈਵਲ ਹਿਸਟਰੀ ਨਾ ਹੋਣ ਕਾਰਨ ਆਇਆ ਹੈ, ਜਿਸ ਕਾਰਨ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ ਜਾਰੀ, 10 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ
ਸਿਹਤ ਵਿਭਾਗ ਦੀ ਟੀਮ ਫਿਲਹਾਲ ਕਿਸਾਨ ਨੂੰ ਇਲਾਜ ਲਈ ਹਸਪਤਾਲ ਲੈ ਗਈ ਹੈ ਅਤੇ ਪਿੰਡ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵਲੋਂ ਕਿਸਾਨ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਟੈਸਟ ਕਰਵਾਏ ਜਾ ਸਕਣ। ਸਭ ਤੋਂ ਵੱਡੀ ਪਰੇਸ਼ਾਨ ਵਾਲੀ ਗੱਲ ਹੈ ਕਿ ਉਕਤ ਕਿਸਾਨ ਬੈਂਕ ਵੀ ਗਿਆ ਸੀ, ਜੋ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਫਿਲਹਾਲ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸਾਨ ਬੈਂਕ 'ਚ ਕਿਨ੍ਹਾਂ-ਕਿਨ੍ਹਾਂ ਲੋਕਾਂ ਦੇ ਸੰਪਰਕ 'ਚ ਆਇਆ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਬੁਰੀ ਖਬਰ, ਪਿਓ ਤੋਂ ਬਾਅਦ ਪੁੱਤ ਦੀ ਵੀ 'ਕੋਰੋਨਾ' ਕਾਰਨ ਮੌਤ