ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੀ ਕੁੜੀ ਪਾਈ ਗਈ ਕੋਰੋਨਾ ਪਾਜ਼ੇਟਿਵ

06/21/2020 2:41:39 PM

ਲੁਧਿਆਣਾ (ਮਹੇਸ਼) : ਸਥਾਨਕ ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਇਲਾਕੇ 'ਚ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇੱਥੇ 16 ਸਾਲਾਂ ਦੀ ਇਕ ਕੁੜੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਬੀਤੀ ਰਾਤ ਸਿਹਤ ਮਹਿਕਮੇ ਦੀ ਟੀਮ ਇਲਾਜ ਲਈ ਉਕਤ ਕੁੜੀ ਨੂੰ ਆਪਣੇ ਨਾਲ ਹਸਪਤਾਲ ਲੈ ਗਈ।

ਇਹ ਵੀ ਪੜ੍ਹੋ : ਕੈਪਟਨ ਨੇ 'ਪਿਤਾ ਦਿਹਾੜੇ' ਮੌਕੇ ਸਾਂਝੀ ਕੀਤੀ ਪੁਰਾਣੀ ਤਸਵੀਰ

ਟੀਮ ਵੱਲੋਂ ਕੁੜੀ ਦੇ ਸੰਪਰਕ 'ਚ ਆਏ ਪਰਿਵਾਰ ਸਮੇਤ 12 ਲੋਕਾਂ 'ਚੋਂ 6 ਨੂੰ ਐਤਵਾਰ ਸਵੇਰੇ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਕੀਤਾ ਗਿਆ। ਇਨ੍ਹਾਂ ਲੋਕਾਂ ਦੇ ਘਰਾਂ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਮੋਗਾ ਦੀਆਂ ਵੱਖ-ਵੱਖ ਪਾਰਕਾਂ 'ਚ ਮਨਾਇਆ ਗਿਆ 'ਅੰਤਰਰਾਸ਼ਟਰੀ ਯੋਗ ਦਿਹਾੜਾ'

ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਸਮਰਾਲਾ 'ਚ ਕੋਰੋਨਾ ਖਿਲਾਫ ਫਰੰਟ 'ਤੇ ਲੜਾਈ ਲੜ ਰਹੀ ਇਕ ਬੀਬੀ ਪੁਲਸ ਅਫਸਰ ਸਮੇਤ ਇਕ ਹੋਰ ਪੁਲਸ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੁੱਝ ਇਸ ਤਰ੍ਹਾਂ ਦਾ ਦਿਖਾਈ ਦਿੱਤਾ 'ਸੂਰਜ ਗ੍ਰਹਿਣ'


Babita

Content Editor

Related News