ਇਕ ਬਲਬ, ਇਕ ਪੱਖਾ ਤੇ ਬਿੱਲ 1 ਲੱਖ ਰੁਪਏ

10/16/2020 2:40:25 PM

ਅੰਮ੍ਰਿਤਸਰ (ਰਮਨ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿ. (ਪੀ. ਐੱਸ. ਪੀ. ਸੀ. ਐੱਲ.) ਦੀਆਂ ਗਲਤੀਆਂ ਦਾ ਖ਼ਮਿਆਜ਼ਾ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਘਰ 'ਚ ਸਿਰਫ਼ ਇੱਕ ਪੱਖਾ ਅਤੇ ਇੱਕ ਬਲਬ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਗਰੀਬੀ ਰੇਖਾ (ਬੀ. ਪੀ. ਐੱਲ.)  ਦੇ ਹੇਠਾਂ ਰਹਿ ਰਹੇ ਲੋਕਾਂ ਨੂੰ ਵਧੇਰੇ ਬਿੱਲ ਭੇਜਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਗੱਲ ਜ਼ਿਲ੍ਹਾ ਭਾਜਪਾ ਸਕੱਤਰ ਸ਼ਰੂਤੀ ਵਿਜ ਨੇ ਵਾਰਡ ਨੰ. 12 ਦੇ ਇਲਾਕੇ ਗੰਡਾ ਸਿੰਘ ਦੇ ਵਾਸੀਆਂ ਨਾਲ ਪੀ. ਐੱਸ. ਪੀ. ਸੀ. ਐੱਲ ਵੱਲ ਜਾਰੀ ਕੀਤੇ ਗਏ ਗਲਤ ਬਿੱਲਾਂ ਨੂੰ ਦਿਖਾਉਂਦੇ ਹੋਏ ਕਹੀ। ਉਨ੍ਹਾਂ ਕਿਹਾ ਕਿ  ਪੀ. ਐਸ. ਪੀ. ਸੀ. ਐੱਲ. ਆਪਣੀ ਗਲਤੀਆਂ ਦਾ ਖ਼ਮਿਆਜਾ ਆਮ ਜਨਤਾ  ਦੇ ਸਿਰ 'ਤੇ ਨਹੀਂ ਮੜ•ਸਕਦੀ। ਜੇਕਰ ਪੀ. ਐਸ. ਪੀ. ਸੀ. ਐੱਲ. ਵਲੋਂ ਭੇਜੇ ਗਏ ਗਲਤ ਬਿੱਲਾਂ ਨੂੰ ਇੱਕ ਹਫ਼ਤੇ ਵਿੱਚ ਠੀਕ ਨਾ ਕੀਤਾ ਗਿਆ ਅਤੇ ਗਲਤ ਰੀਡਿੰਗ ਦੇ ਰਹੇ ਮੀਟਰਾਂ ਨੂੰ ਐੱਮ. ਈ. ਲੈਬ ਤੋਂ ਨਹੀਂ ਚੈੱਕ ਕਰਵਾਇਆ ਗਿਆ ਤਾਂ ਮਜੀਠਾ ਰੋਡ ਸਥਿਤ ਪੀ. ਐਸ. ਪੀ. ਸੀ. ਐੱਲ. ਦੇ ਆਫਿਸ ਦਾ ਘਿਰਾਓ ਕੀਤਾ ਜਾਵੇਗਾ। ਗੱਲਬਾਤ ਕਰਦੇ ਹੋਏ ਵਿਜ  ਨੇ ਕਿਹਾ ਕਿ ਬਿਜਲੀ ਹਰੇਕ ਵਿਅਕਤੀ ਦੀ ਮੁੱਢਲੀ ਜ਼ਰੂਰਤਾਂ 'ਚੋਂ ਇੱਕ ਹੈ,  ਜਿਸਦੇ ਬਿਨਾਂ ਗੁਜ਼ਾਰਾ ਕੀਤਾ ਜਾਣਾ ਸੰਭਵ ਨਹੀਂ। ਪੀ. ਐਸ. ਪੀ. ਸੀ. ਐੱਲ. ਖ਼ਪਤਕਾਰਾਂ ਨੂੰ ਠੀਕ ਬਿਲ ਨਹੀਂ ਭੇਜ ਰਿਹਾ ਹੈ ।

ਇਹ ਵੀ ਪੜ੍ਹੋ : ਪੰਜਾਬ 'ਚ ਪ੍ਰਾਈਵੇਟ ਥਰਮਲ ਪਲਾਂਟ ਦੀ ਮੁਹਿੰਮ ਨੂੰ ਝਟਕਾ, ਗੋਇੰਦਵਾਲ ਸਾਹਿਬ ਪਲਾਂਟ ਵੀ ਵਿਕਣ ਲੱਗਾ

 ਖ਼ਖਪਤਕਾਰਾਂ ਨੂੰ ਐਵਰੇਜ ਖਪਤ ਦੇ ਆਧਾਰ 'ਤੇ ਬਿਲ ਜਾਰੀ ਕਰ ਰਿਹਾ ਹੈ। ਪੀ. ਐਸ. ਪੀ. ਸੀ. ਐੱਲ. ਦੇ ਕਰਮਚਾਰੀ ਆਪਣੇ ਆਲੀਸ਼ਾਨ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਵੇਖੇ ਕਿ ਕੀ ਇੱਕ ਬਿਜਲੀ ਬਲਬ ਅਤੇ ਪੱਖੇ ਦੇ ਨਾਲ 1 ਲੱਖ ਦਾ ਬਿੱਲ ਆ ਸਕਦਾ ਹੈ। ਹਾਲਾਂਕਿ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਪਰਿਵਾਰਾਂ  ਨੂੰ 200 ਯੂਨਿਟ ਬਿਜਲੀ ਵੀ ਮਾਫ ਹਨ, ਫਿਰ ਵੀ ਉਨ੍ਹਾਂ ਦਾ ਬਿਲ 1 ਲੱਖ ਰੁਪਏ ਤੋਂ ਉਪਰ ਆਇਆ ਹੈ। ਇਨ੍ਹਾਂ ਬਿੱਲ ਆਉਣ 'ਤੇ ਜਦੋਂ ਇਸ ਪਰਿਵਾਰਾਂ ਤੋਂ ਬਿਲ ਨਹੀਂ ਭਰਿਆ ਗਿਆ ਤਾਂ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ । ਪਰਿਵਾਰ ਦਾ ਮੀਟਰ ਕੱਟਣ ਦੇ ਬਾਵਜੂਦ ਉਸਨੂੰ ਰੁਪਏ 10000  ਦੇ ਲਗਭਗ ਦਾ ਬਿਲ ਭੇਜ ਦਿੱਤਾ ਗਿਆ। ਇਨ੍ਹਾਂ ਪਰਿਵਾਰਾਂ ਦੇ ਬੱਚੇ ਅਤੇ ਬਜ਼ੁਰਗ ਸਾਰਿਆਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ : ਲੁਧਿਆਣਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੇ ਨਸ਼ੇ ਸਣੇ 5 ਮੁਲਜ਼ਮ ਕੀਤੇ ਗ੍ਰਿਫ਼ਤਾਰ (ਵੀਡੀਓ)

ਵਿਜ ਨੇ ਗਲਤ ਬਿੱਲਾਂ ਦੀਆਂ ਕਾਪੀਆਂ ਦਿਖਾਉਂਦੇ ਹੋਏ ਕਿਹਾ ਕਿ ਪੀ. ਐਸ. ਪੀ. ਸੀ. ਐੱਲ. ਆਪਣੇ ਵੱਲੋਂ ਗਲਤ ਬਿੱਲ ਜਾਰੀ ਕਰਕੇ ਜਿੱਥੇ ਖਪਤਕਾਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਰੀਡਿੰਗ ਲੈਣ ਆਉਣ ਵਾਲੇ ਕਰਮਚਾਰੀ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਹਨ ਅਤੇ ਕਈ ਵਾਰ ਮਹਿਕਮੇ ਦੇ ਦਫ਼ਤਰ 'ਚ ਚੱਕਰ ਮਾਰ ਚੁੱਕੇ ਹਨ ਪਰ ਸੁਣਵਾਈ ਕੋਈ ਨਹੀਂ। ਵਿਜ  ਨੇ ਕਿਹਾ ਕਿ ਕੋਰੋਨਾ ਮਹਾਮਾਰੀ  ਦੇ ਚਲਦੇ ਪਹਿਲਾਂ ਹੀ ਦੇਸ਼ ਮਾੜੇ ਸਮੇਂ ਤੋਂ ਨਿਕਲ ਰਿਹਾ ਹੈ ਅਤੇ ਲੋਕ ਆਰਥਿਕ ਰੂਪ ਤੋਂ ਕਮਜ਼ੋਰ ਹੋਏ ਹਨ। ਉਪਰੋਂ ਪੀ. ਐਸ. ਪੀ. ਸੀ. ਐੱਲ. ਦੇ ਵਧੇਰੇ ਬਿੱਲ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ  ਦੀ ਸਰਕਾਰ ਬਿਜਲੀ ਵਰਗੀ ਮੁੱਢਲੀ ਸਹੂਲਤ ਨੂੰ ਸਸਤਾ ਕਰਨ 'ਚ ਅਸਫਲ ਰਹੀ ਹੈ । ਸਧਾਰਣ ਵਿਅਕਤੀ ਕੀ ਵੱਡੇ-ਵੱਡੇ ਉਦਯੋਗਪਤੀ ਵੀ ਬਿਜਲੀ  ਦੇ ਪ੍ਰਤੀ ਯੂਨਿਟ ਰੇਟਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ 5 ਰੁਪਏ ਬਿਜਲੀ ਯੂਨਿਟ ਦੇਣ ਦਾ ਵਚਨ ਕੀਤਾ ਹੈ ਅਤੇ ਜਿਵੇ ਹੀ ਪੰਜਾਬ 'ਚ 2022 'ਚ ਭਾਜਪਾ ਦੀ ਸਰਕਾਰ ਬਣੇਗੀ ਸਭ ਤੋਂ ਪਹਿਲਾਂ ਬਿਜਲੀ ਦੀਆਂ ਦਰਾਂ 'ਤੇ ਕਾਬੂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਬਿਜਲੀ ਸੁਰੱਖਿਆ ਲੜੀ ਨੰਬਰ 1 : ਜਾਣੋ ਕਿਵੇਂ ਲਗਾਈਏ ਸੁਰੱਖਿਅਤ 'ਅਰਥ'


Anuradha

Content Editor

Related News