ਨਸ਼ੀਲੇ ਪਦਾਰਥਾਂ ਸਮੇਤ ਇਕ ਗ੍ਰਿਫਤਾਰ
Thursday, Oct 05, 2017 - 06:13 PM (IST)
ਭੋਗਪੁਰ(ਰਾਣਾ) - ਥਾਣਾ ਭੋਗਪੁਰ ਜ਼ਿਲਾ ਜਲੰਧਰ ਦਿਹਾਤੀ ਪੁਲਸ ਨੇ ਨਸ਼ਾ ਤਸਕਰ ਦੇ ਇਕ ਵਿਅਕਤੀ ਤੋਂ ਚੂਰਾ ਪੋਸਤ ਅਤੇ ਵਿਸਕੀ ਬਰਾਮਦ ਹੋਣ 'ਤੇ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐੱਸ. ਆਈ. ਸੁਲੱਖਣ ਸਿੰਘ ਨੇ ਦੱਸਿਆ ਕਿ ਉਹ ਕਰਮਚਾਰੀਆਂ ਨਾਲ ਮਿਲ ਕੇ ਪਿੰਡ ਸੱਗਰਵਾਲੀ 'ਚ ਗਸ਼ਤ ਕਰ ਰਹੇ ਹਨ। ਗਸ਼ਤ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਜੋਗਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਸੱਗਰਵਾਲੀ ਜੋ ਆਪਣੇ ਘਰ 'ਚ ਡੋਡੇ ਚੂਰਾ ਪੋਸਤ ਅਤੇ ਕੈਸ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਮੌਕੇ 'ਤੇ ਰੇਡ ਮਾਰ ਕੇ ਦੋਸ਼ੀ ਜੋਗਿੰਦਰ ਸਿੰਘ ਨੂੰ ਕਾਬੂ ਕਰ ਲਿਆ। ਉਕਤ ਦੋਸ਼ੀ ਤੋਂ 5 ਕਿੱਲੋ ਡੋਡੇ ਚੂਰਾ ਪੋਸਤ ਅਤੇ 42 ਬੋਤਲਾ ਕੈਸ਼ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਉਕਤ ਵਿਅਕਤੀ 'ਤੇ ਪਹਿਲਾਂ ਤੋਂ ਹੀ ਸ਼ਰਾਬ ਦੇ 2 ਹੋਰ ਮੁਕੱਦਮੇ ਦਰਜ ਹਨ।
