ਨਰਸਰੀ ’ਚ ਪੜ੍ਹਦੇ ਪੁੱਤ ਨੂੰ ਸਕੂਲ ਬੱਸ ’ਚੋਂ ਉਤਾਰ ਰਹੀ ਸੀ ਮਾਂ, ਪਿੱਛੋਂ ਡੇਢ ਸਾਲਾ ਪੁੱਤ ਦੇ ਸਿਰ ਉਪਰੋਂ ਲੰਘ ਗਈ ਬੱਸ

09/26/2023 6:27:19 PM

ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਪਵਾਤ ਵਿਖੇ ਬਾਅਦ ਦੁਪਹਿਰ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਡੇਢ ਸਾਲਾ ਮਾਸੂਮ ਬੱਚੇ ਮਨਜੋਤ ਸਿੰਘ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਦਾ ਵੱਡਾ ਭਰਾ ਮਾਛੀਵਾੜਾ ਨੇੜੇ ਇਕ ਪ੍ਰਾਈਵੇਟ ਸਕੂਲ ਵਿਚ ਨਰਸਰੀ ’ਚ ਪੜ੍ਹਦਾ ਸੀ ਅਤੇ ਸਕੂਲ ਬੱਸ ਅੱਜ ਉਸ ਨੂੰ ਛੁੱਟੀ ਉਪਰੰਤ ਪਿੰਡ ਪਵਾਤ ਵਿਖੇ ਘਰ ਨੇੜੇ ਛੱਡਣ ਆਈ ਸੀ। ਸਕੂਲ ਬੱਸ ਜਦੋਂ ਪਿੰਡ ਪਵਾਤ ਵਿਦਿਆਰਥੀ ਦੇ ਘਰ ਨੇੜੇ ਪੁੱਜੀ ਤਾਂ ਉਸਦੀ ਮਾਂ ਉਸਨੂੰ ਲੈਣ ਲਈ ਘਰ ਦੇ ਬਾਹਰ ਆਈ ਜਿਸ ਨਾਲ ਛੋਟਾ ਬੱਚਾ ਮਨਜੋਤ ਵੀ ਬਾਹਰ ਬੱਸ ਕੋਲ ਆ ਗਿਆ। ਮਾਂ ਵਲੋਂ ਸਕੂਲ ਬੱਸ ’ਚੋਂ ਵੱਡੇ ਲੜਕੇ ਨੂੰ ਉਤਾਰ ਲਿਆ ਗਿਆ ਅਤੇ ਜਦੋਂ ਬੱਸ ਤੁਰਨ ਲੱਗੀ ਤਾਂ ਪਿਛਲੇ ਟਾਇਰ ਨੇੜੇ ਖੜ੍ਹਾ ਉਸਦਾ ਛੋਟਾ ਲੜਕਾ ਮਨਜੋਤ ਹੇਠਾਂ ਆ ਗਿਆ। 

ਇਹ ਵੀ ਪੜ੍ਹੋ : ਕੁੱਲ੍ਹੜ ਪੀਜ਼ਾ ਕਪਲ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ’ਚ ਨਵਾਂ ਮੋੜ, ਸਾਹਮਣੇ ਆਈ ਐੱਫ. ਆਈ. ਆਰ.

ਬੱਸ ਦਾ ਟਾਇਰ ਬੱਚੇ ਮਨਜੋਤ ਸਿੰਘ ਦੇ ਸਿਰ ਉੱਪਰੋਂ ਗੁਜ਼ਰ ਗਿਆ ਅਤੇ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ। ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਉਸਨੂੰ ਸਰਕਾਰੀ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦਾ ਪਿਤਾ ਦੁਬਈ ਵਿਖੇ ਕੰਮ ਕਰਦਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਹਾਦਸਾ ਸਕੂਲ ਬੱਸ ਡਰਾਇਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ ਕਿਉਂਕਿ ਉਸਨੇ ਬੱਚਾ ਉਤਾਰਨ ਤੋਂ ਬਾਅਦ ਆਸ-ਪਾਸ ਨਹੀਂ ਦੇਖਿਆ ਜਿਸ ਕਾਰਨ ਹਾਦਸਾ ਵਾਪਰ ਗਿਆ। ਪੁਲਸ ਵਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਸਕੂਲ ਬੱਸ ਨੂੰ ਵੀ ਕਾਬੂ ਕਰ ਲਿਆ ਹੈ। ਡੇਢ ਸਾਲਾ ਮਾਸੂਮ ਮਨਜੋਤ ਸਿੰਘ ਦੀ ਮੌਤ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਇਹ ਵੀ ਪੜ੍ਹੋ : ਐੱਸ.ਪੀ. ਇਨਵੈਸਟੀਗੇਸ਼ਨ ਤੇ ਇੰਸਪੈਕਟਰ ਸਮੇਤ 6 ਪੁਲਸ ਵਾਲਿਆਂ ’ਤੇ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News