ਵਿਅਕਤੀ ਨੂੰ ਜ਼ਖ਼ਮੀ ਕਰਨ ’ਤੇ 7 ’ਤੇ ਕੇਸ ਦਰਜ

Sunday, Aug 19, 2018 - 12:52 AM (IST)

ਵਿਅਕਤੀ ਨੂੰ ਜ਼ਖ਼ਮੀ ਕਰਨ ’ਤੇ 7 ’ਤੇ ਕੇਸ ਦਰਜ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਪੰਚਾਇਤੀ ਜ਼ਮੀਨ ਦੇ ਝਗਡ਼ੇ ਦੀ ਰੰਜਿਸ਼ ਕਾਰਨ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ’ਤੇ 7 ਵਿਅਕਤੀਆਂ ਵਿਰੁੱਧ ਥਾਣਾ ਮੂਨਕ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸਤਗੁਰ ਸਿੰਘ ਨੇ ਦੱਸਿਆ ਕਿ ਮੁੱਦਈ ਹੁਕਮ ਸਿੰਘ ਵਾਸੀ ਮਕੋਰਡ ਸਾਹਿਬ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪੰਚਾਇਤੀ ਜ਼ਮੀਨ ਦੇ ਝਗਡ਼ੇ ਦੀ ਰੰਜਿਸ਼ ਕਾਰਨ ਜਦੋਂ ਮੁੱਦਈ ਬੀਤੀ 16 ਅਗਸਤ ਨੂੰ ਖੇਤ ਦੇ ਕੰਮ ਤੋਂ ਫ੍ਰੀ ਹੋ ਕੇ ਸ਼ਾਮ ਕਰੀਬ 7 ਵਜੇ ਆਪਣੇ ਘਰ ਦੇ ਦਰਵਾਜ਼ੇ ’ਤੇ ਪਹੁੰਚਿਆਂ ਤਾਂ ਦੋਸ਼ੀਆਨ ਪ੍ਰਵੀਨ ਕੁਮਾਰ, ਗੁਰਮੁਖ ਸਿੰਘ, ਸਿੰਦਾ ਸਿੰਘ, ਪੂਰਨ ਸਿੰਘ, ਮੰਗਤ ਸਿੰਘ, ਕਾਕੂ ਸਿੰਘ ਅਤੇ ਲੀਲਾ ਸਿੰਘ ਵਾਸੀਆਨ ਮਕੋਰਡ ਸਾਹਿਬ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ। 
 


Related News