ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਨੇ ਏ. ਐੱਸ. ਆਈ. ਨੂੰ ਕੀਤਾ ਗ੍ਰਿਫ਼ਤਾਰ
Thursday, Jul 28, 2022 - 07:51 PM (IST)
ਹੁਸ਼ਿਆਰਪੁਰ (ਰਾਕੇਸ਼) : ਰਿਸ਼ਵਤ ਲੈਣ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਇਕ ਏ. ਐੱਸ. ਆਈ. ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਪੀ. ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਦੱਸਿਆ ਕਿ ਸ਼ਿਕਾਇਤਕਾਰਤਾ ਮੋਨਿਕਾ ਪਤਨੀ ਕੁੰਦਨ ਸਿੰਘ ਥਾਪਾ ਨਿਵਾਸੀ ਮਕਾਨ ਨੰਬਰ 622 ਮੁਹੱਲਾ ਰਵਿਦਾਸ ਨਗਰ ਥਾਣਾ ਸਦਰ ਵੱਲੋਂ ਏ. ਐੱਸ. ਆਈ. ਦਲਜੀਤ ਕੁਮਾਰ ਥਾਣਾ ਸਦਰ ਦੇ ਖ਼ਿਲਾਫ਼ 10,000 ਰੁਪਏ ਰਿਸ਼ਵਤ ਮੰਗਣ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਦੀ ਪੜਤਾਲ ਕਰਨ ’ਤੇ ਲਾਏ ਗਏ ਦੋਸ਼ ਸਹੀ ਸਾਬਿਤ ਹੋਣ ’ਤੇ ਇੰਸਪੈਕਟਰ ਲਖਵਿੰਦਰ ਸਿੰਘ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਵੱਲੋਂ ਦਲਜੀਤ ਕੁਮਾਰ ਏ. ਐੱਸ. ਆਈ. ਦੇ ਖ਼ਿਲਾਫ਼ ਅੱਜ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਪ੍ਰਾਈਵੇਟ ਸਕੂਲ ਦੇ ਅਧਿਆਪਕ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮੋਨਿਕਾ ਪਤਨੀ ਕੁੰਦਨ ਸਿੰਘ ਥਾਪਾ ਨੇ ਵਿਜੀਲੈਂਸ ਬਿਊਰੋ ਨੂੰ ਟੋਲ ਫ੍ਰੀ ਨੰਬਰ ’ਤੇ ਸੂਚਿਤ ਕੀਤਾ ਸੀ ਕਿ ਉਕਤ ਏ. ਐੱਸ. ਆਈ. ਉਸ ਦੇ ਭਰਾ ਗੋਪੀ ਖ਼ਿਲਾਫ਼ ਐੱਨ. ਡੀ. ਪੀ. ਐੱਸ. ਕਾਨੂੰਨ ਤਹਿਤ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਦਰਜ ਕੇਸਾਂ ’ਚ ਤਫ਼ਤੀਸ਼ੀ ਅਧਿਕਾਰੀ ਸੀ। ਉਸ ਨੇ ਅੱਗੇ ਦੋਸ਼ ਲਗਾਇਆ ਕਿ ਉਕਤ ਏ. ਐੱਸ. ਆਈ. ਨੇ 29.05.2021 ਨੂੰ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੁਲਸ ਹਿਰਾਸਤ ਦੌਰਾਨ ਉਸ ਨੇ ਉਪਰੋਕਤ ਕੇਸਾਂ ਦੀ ਜਾਂਚ ਸਬੰਧੀ ਕਾਰਵਾਈ ’ਚ ਗੋਪੀ ਦਾ ਪੱਖ ਪੂਰਨ ਲਈ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ ਸਬੂਤਾਂ ਦੇ ਅਾਧਾਰ ’ਤੇ ਮਾਮਲੇ ਦੀ ਗਹਿਨ ਪੜਤਾਲ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਗਏ ਅਤੇ ਦੋਸ਼ੀ ਏ. ਐੱਸ. ਆਈ. ਦਿਲਜੀਤ ਕੁਮਾਰ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਨੰ. 12 ਮਿਤੀ 28.07.2022 ਨੂੰ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੇ 7 ਅਹਿਮ ਸੁਝਾਅ