ਧਰਨੇ ਦੇ 70ਵੇਂ ਦਿਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕੀਤੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ

Sunday, Dec 13, 2020 - 05:15 PM (IST)

ਟਾਂਡਾ ਉੜਮੁੜ ( ਵਰਿੰਦਰ ਪੰਡਿਤ ) - ਹਾਈਵੇ ਚੌਲਾਂਗ ਟੋਲ ਪਲਾਜ਼ਾ 'ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲਾਏ ਗਏ ਧਰਨੇ ਦੇ ਅੱਜ 70 ਵੇਂ ਦਿਨ ਵੀ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇਸ ਧਰਨੇ ਦੌਰਾਨ  ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ ਅਤੇ ਬਲਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਇਨ੍ਹਾਂ ਨੂੰ ਰੱਦ ਕਰਨ ਦੀ ਅਵਾਜ ਬੁਲੰਦ ਕੀਤੀ |

ਇਸ ਮੌਕੇ ਅਮਰਜੀਤ ਸਿੰਘ ਮੂਨਕ, ਜਰਨੈਲ ਸਿੰਘ ਕੁਰਾਲਾ, ਮਲਕੀਤ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਉੱਤੇ ਲਾਏ ਕਿਸਾਨ ਜਥੇਬੰਦੀਆਂ ਦੇ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਹੁਣ ਦੇਸ਼ ਵਿਚ ਬਹੁ ਪਸਾਰੀ ਸੰਘਰਸ਼ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕੇ ਜੇਕਰ ਹੁਣ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਤਾਂ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੀ ਹੋਵੇਗੀ ਨਾ ਕਿ ਕਾਨੂੰਨਾਂ ਵਿੱਚ ਸੋਧਾਂ ਬਾਰੇ। ਉਨ੍ਹਾਂ ਸੂਬੇ ਦੇ ਹਰੇਕ ਵਰਗ ਨੂੰ ਇਨ੍ਹਾਂ ਕਿਸਾਨ ਅਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਆਪਣਾ ਰੋਲ ਅਦਾ ਕਰਨ ਲਈ ਪ੍ਰੇਰਿਆ।

ਬੁਲਾਰਿਆਂ ਨੇ ਇਲਾਕੇ ਦੇ ਕਿਸਾਨਾਂ ਕਿਰਤੀਆਂ ਨੂੰ 14 ਦਸੰਬਰ ਦੇ ਹੁਸ਼ਿਆਰਪੁਰ ਮਿੰਨੀ ਸਕੱਤਰੇਤ ਘੇਰਨ ਦੇ ਪ੍ਰੋਗਰਾਮ ਲਈ ਲਾਮਬੰਦ ਕੀਤਾ। ਅੱਜ ਅਮਰਜੀਤ ਸਿੰਘ ਸੰਧੂ ਦਾਰਾਪੁਰ ਬਾਈਪਾਸ,   ਰਘਵੀਰ ਸਿੰਘ, ਗੁਰਮੀਤ ਸਿੰਘ, ਸਵਿੰਦਰ ਸਿੰਘ, ਹਰਮੀਤ ਸਿੰਘ ਅਤੇ ਪਰਮਿੰਦਰ ਸਿੰਘ ਨੇ ਲੰਗਰ ਦੀ ਸੇਵਾ ਕੀਤੀ।   ਇਸ ਮੌਕੇ ਦਰਸ਼ਨ ਸਿੰਘ , ਗੁਰਮਿੰਦਰ ਸਿੰਘ, ਹਰਭਜਨ ਸਿੰਘ ਰਾਪੁਰ, ਅਵਤਾਰ ਕੌਰ ਝਾਵਾਂ, ਜਗੀਰ ਕੌਰ, ਨਿਰਮਲ ਸਿੰਘ ਲੱਕੀ, ਜਸਵੀਰ ਕੌਰ, ਮੱਘਰ ਸਿੰਘ ਮਾਨਕਢੇਰੀ, ਦਰਸ਼ਨ ਸਿੰਘ, ਜਰਨੈਲ ਸਿੰਘ, ਨਿਰੰਜਨ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ, ਰਤਨ ਸਿੰਘ, ਅਮਰਜੀਤ ਸਿੰਘ, ਸਕੱਤਰ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ, ਕਮਲਜੀਤ ਸਿੰਘ ਕੁਰਾਲਾ, ਅਮਰੀਕ ਕੁਰਾਲਾ, ਮਹਿੰਦਰ ਸਿੰਘ, ਸੁਖਰਾਜ ਖਰਲਾਂ, ਅਵਤਾਰ ਖਰਲਾਂ ਅਤੇ ਅਮਰੀਕ ਖੱਖ ਆਦਿ ਮੌਜੂਦ ਸਨ।


Harinder Kaur

Content Editor

Related News