ਓਮਾਨ 'ਚ ਫਸੀਆਂ ਪੰਜਾਬਣਾਂ ਨੇ ਵੀਡੀਓ ਭੇਜ ਬਿਆਨਿਆਂ ਦਰਦ

Sunday, May 06, 2018 - 11:51 AM (IST)

ਬਟਾਲਾ (ਗੁਰਪ੍ਰੀਤ) : ਉਮਾਨ 'ਚ ਫਸੀਆਂ ਤਿੰਨ ਔਰਤਾਂ ਨੇ ਵੀਡੀਓ ਭੇਜ ਕੇ ਮਦਦ ਦੀ ਗੁਹਾਰ ਲਗਾਈ ਹੈ। ਵੀਡੀਓ 'ਚ ਇਨ੍ਹਾਂ ਔਰਤਾਂ ਨੇ ਆਪਣੇ ਨਾਲ ਹੋ ਰਹੇ ਅੱਤਿਆ ਨੂੰ ਬਿਆਨ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਤਿੰਨ ਔਰਤਾਂ 'ਚ ਇਕ ਬਟਾਲਾ ਦੂਜੀ ਗੁਰਦਾਸਪੁਰ ਤੇ ਤੀਜੀ ਫਿਰੋਜ਼ਪੁਰ ਦੀ ਹੈ। 
ਬਟਾਲਾ ਦੇ ਪਿੰਡ ਬਿਜਲੀਵਾਲ ਦੀ ਸੁਖਵਿੰਦਰ ਕੌਰ ਦੇ ਪਤੀ ਮੁਤਾਬਕ ਉਸਦੀ ਪਤਨੀ ਨੂੰ ਏਜੰਟ ਨੇ ਵਧੀਆ ਕੰਮ ਤੇ ਚੰਗੇ ਪੈਸੇ ਦਾ ਲਾਲਚ ਦੇ ਕੇ ਓਮਾਨ ਭੇਜਿਆ ਸੀ, ਜਿੱਥੇ ਉਸ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾ ਰਿਹਾ ਹੈ ਤੇ ਵਾਪਸ ਵਤਨ ਵੀ ਨਹੀਂ ਆਉਣ ਦਿੱਤਾ ਜਾ ਰਿਹਾ। ਸੁਖਵਿੰਦਰ ਵਲੋਂ ਵੀਡੀਓ ਭੇਜੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਭਾਰਤ ਸਰਕਾਰ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਹੈ। 


Related News