ਪੈਰੀਂ ਹੱਥ ਲਾਉਣ ਬਹਾਨੇ ਮੁੰਡਾ ਕਰ ਗਿਆ ਕਾਰਾ, ਬਜ਼ੁਰਗ ਬੇਬੇ ਨੂੰ ਪਤਾ ਹੀ ਨਾ ਲੱਗਾ
Friday, Dec 02, 2022 - 12:39 PM (IST)
ਲੁਧਿਆਣਾ (ਮਹਿੰਦਰੂ) : ਲੁਧਿਆਣਾ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪੁਲਸ ਇਨ੍ਹਾਂ ਵਾਰਦਾਤਾਂ 'ਤੇ ਕਾਬੂ ਪਾਉਣ 'ਚ ਲਗਾਤਾਰ ਨਾਕਾਮ ਸਾਬਿਤ ਹੋ ਰਹੀ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਵਾਜੀ ਨਗਰ ਦੀ ਗਲੀ ਨਬਰ-8 ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਸਨੈਚਰ ਘਰ ਦੇ ਵਿਹੜੇ 'ਚ ਬੈਠੀ ਬਜ਼ੁਰਗ ਬੇਬੇ ਦੇ ਪੈਰੀਂ ਹੱਥ ਲਾਉਣ ਦੇ ਬਹਾਨੇ ਉਸ ਦੇ ਕੰਨਾਂ ਦੀਆਂ ਵਾਲੀਆਂ ਹੀ ਖੋਹ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ : ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਚੈੱਕ ਹੋਏ ਬਾਊਂਸ
ਉਸ ਦੇ ਗਲੀ 'ਚ ਭੱਜਦੇ ਦੀ ਵੀਡੀਓ ਜ਼ਰੂਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਪੀੜਤ ਬਜ਼ੁਰਗ ਬੇਬੇ ਦੀ ਉਮਰ 70 ਸਾਲ ਤੋਂ ਵਧੇਰੇ ਦੱਸੀ ਜਾ ਰਹੀ ਹੈ, ਜਿਸ ਨੂੰ ਸਨੈਚਰ ਨੇ ਆਪਣਾ ਸ਼ਿਕਾਰ ਬਣਾਇਆ। ਫਿਲਹਾਲ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਸੀ. ਸੀ. ਟੀ. ਵੀ. ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮੁਲਜ਼ਮ ਨੂੰ ਜਲਦੀ ਫੜ੍ਹਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਪੰਜਾਬ ਨੂੰ ਮੁਫ਼ਤ ਵੰਡਣ ਲਈ ਭੇਜੀ ਕਣਕ ਗਾਇਬ, ਹਾਈਕੋਰਟ ਪੁੱਜਾ ਮਾਮਲਾ
ਪੀੜਤ ਬਜ਼ੁਰਗ ਬੇਬੇ ਨੇ ਦੱਸਿਆ ਕਿ ਉਸ ਨੇ ਕੰਨਾਂ 'ਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ। ਅਚਾਨਕ ਗਲੀ 'ਚ ਭੱਜਦਾ ਹੋਇਆ ਇਕ ਮੁੰਡਾ ਆਇਆ ਅਤੇ ਵਾਲੀਆਂ ਖੋਹ ਕੇ ਫ਼ਰਾਰ ਹੋ ਗਿਆ। ਬਜ਼ੁਰਗ ਬੇਬੇ ਨੇ ਦੱਸਿਆ ਕਿ ਉਸ ਨੂੰ ਤਾਂ ਪਤਾ ਤੱਕ ਨਹੀਂ ਲੱਗਿਆ ਕਿ ਕਦੋਂ ਉਸ ਨਾਲ ਇਹ ਵਾਰਦਾਤ ਵਾਪਰ ਗਈ। ਮੌਕੇ 'ਤੇ ਪੁੱਜੇ ਥਾਣਾ ਡਵੀਜ਼ਨ ਨੰਬਰ-3 ਦੇ ਇੰਚਾਰਜ ਨੇ ਦੱਸਿਆ ਕੇ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ