ਖੰਨਾ : ਪੋਲਿੰਗ ਬੂਥ 'ਤੇ '85 ਸਾਲਾ ਬੇਬੇ' ਨੇ ਲਾਇਆ ਧਰਨਾ, ਜਾਣੋ ਕਾਰਨ

Sunday, May 19, 2019 - 01:25 PM (IST)

ਖੰਨਾ : ਪੋਲਿੰਗ ਬੂਥ 'ਤੇ '85 ਸਾਲਾ ਬੇਬੇ' ਨੇ ਲਾਇਆ ਧਰਨਾ, ਜਾਣੋ ਕਾਰਨ

ਖੰਨਾ (ਬਿਪਨ) : ਖੰਨਾ ਦੇ ਪੋਲਿੰਗ ਬੂਥ ਨੰਬਰ-83 'ਚ ਇਕ 85 ਸਾਲਾ ਬੇਬੇ ਵਲੋਂ ਧਰਨਾ ਲਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ 85 ਸਾਲਾ ਬਜ਼ੁਰਗ ਔਰਤ ਚੰਦਰਕਾਤਾਂ ਵਾਸੀ ਜਗਤ ਕਾਲੋਨੀ ਕਿਡਨੀ ਦੇ ਕੈਂਸਰ ਤੋਂ ਪੀੜਤ ਹੈ ਅਤੇ ਸਵੇਰ ਦੇ ਸਮੇਂ ਵੋਟ ਪਾਉਣ ਲਈ ਹਸਪਤਾਲ ਤੋਂ ਛੁੱਟੀ ਲੈ ਕੇ ਆਈ ਸੀ। ਜਦੋਂ ਬੇਬੇ ਨਰੋਤਮ ਵਿੱਦਿਆ ਮੰਦਰ ਸਕੂਲ 'ਚ ਬਣੇ ਪੋਲਿੰਗ ਬੂਥ 'ਤੇ ਵੋਟ ਪਾਉਣ ਪੁੱਜੀ ਤਾਂ ਉਸ ਨੇ ਦੇਖਿਆ ਕਿ ਵੋਟਰ ਸੂਚੀ 'ਚੋਂ ਉਸ ਦਾ ਨਾਂ ਹੀ ਗਾਇਬ ਹੈ, ਇਸ ਤੋਂ ਬਾਅਦ ਮਾਤਾ ਇੰਨੀ ਭੜਕ ਗਈ ਕਿ ਉਸ ਨੇ ਆਪਣੇ ਪਰਿਵਾਰ ਸਮੇਤ ਪੋਲਿੰਗ ਬੂਥ ਦੇ ਬਾਹਰ ਧਰਨਾ ਲਾ ਦਿੱਤਾ।

ਮਾਤਾ ਦਾ ਬੇਟਾ ਭਾਜਪਾ ਦਾ ਜ਼ਿਲਾ ਸਕੱਤਰ ਹੈ। ਮਾਤਾ ਦਾ ਕਹਿਣਾ ਹੈ ਕਿ ਉਹ ਆਪਣੇ ਵੋਟ ਦੇ ਹੱਕ ਨੂੰ ਵਿਅਰਥ ਨਹੀਂ ਜਾਣ ਦੇਵੇਗੀ। ਪਰਿਵਾਰਕ ਮੈਂਬਰਾਂ ਮੁਤਾਬਕ ਐੱਸ. ਐੱਚ. ਓ. ਸਿਟੀ ਗੁਰਮੇਲ ਸਿੰਘ ਨੇ ਉਨ੍ਹਾਂ ਨੂੰ ਧਰਨਾ ਚੁੱਕਣ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਫਿਲਹਾਲ ਮੌਕੇ 'ਤੇ ਤਹਿਸੀਲਦਾਰ ਪੁੱਜੇ ਹੋਏ ਹਨ, ਜਿਨ੍ਹਾਂ ਨੇ ਮਾਤਾ ਨੂੰ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। 


author

Babita

Content Editor

Related News