ਨਵੇਂ ਸਾਲ ਮੌਕੇ 1.5 ਲੱਖ ਕਰਮਚਾਰੀ ਮਨਾਉਣਗੇ ਕਾਲਾ ਦਿਵਸ

01/01/2019 1:37:16 PM

ਮੋਹਾਲੀ, (ਨਿਆਮੀਆਂ, ਰਾਣਾ)—ਪੁਰਾਣੀ ਪੈਨਸ਼ਨ ਦਾ ਮੁੱਦਾ ਇਕ ਵਾਰ ਫਿਰ ਵੱਡੇ ਸੰਘਰਸ਼ ਵੱਲ ਵੱਧ ਰਹੀ ਹੈ। ਇਸ ਵਾਰ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਵਲੋਂ 1 ਜਨਵਰੀ ਨੂੰ ਕਾਲੇ ਦਿਵਸ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਕੀਤਾ ਹੈ। ਨਵਾਂ ਸਾਲ ਨਾ ਮਨਾਉਣ ਤੇ ਕਾਲੀ ਪੱਟੀ  ਬੰਨ੍ਹ ਕੇ ਵਿਰੋਧ ਕਰਨ ਦੀ ਸਹਿਮਤੀ ਬਣਾਈ ਹੈ। ਸੂਬੇ ਦੇ 1.5 ਲੱਖ ਦੇ ਕਰਮਚਾਰੀ ਨਵੇਂ  ਸਾਲ ਦੇ ਪਹਿਲੇ ਦਿਨ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰਨਗੇ। ਸੀ. ਪੀ. ਐੱਫ. ਕਰਮਚਾਰੀ 
ਯੂਨੀਅਨ ਮੋਹਾਲੀ ਵਲੋਂ ਇਕ ਅਹਿਮ ਮੀਟਿੰਗ ਮੋਹਾਲੀ ਵਿਚ ਕੀਤੀ ਗਈ।  

ਮੀਟਿੰਗ ਦੌਰਾਨ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਮੋਹਾਲੀ ਦੇ ਪ੍ਰਧਾਨ ਸ਼ਿਵ ਕੁਮਾਰ  ਨੇ ਦੱਸਿਆ ਕਿ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਦੀਆਂ ਕੋਸ਼ਿਸ਼ਾਂ ਨਾਲ ਅੱਜ ਪੁਰਾਣੀ  ਪੈਨਸ਼ਨ ਸਕੀਮ ਪੂਰੇ ਦੇਸ਼ ਦਾ ਇਕ ਮੁੱਖ ਮੁੱਦਾ ਬਣ ਗਈ ਹੈ। ਸਾਰੇ ਕਰਮਚਾਰੀਆਂ,  ਅਧਿਕਾਰੀਆਂ ਅਤੇ ਅਧਿਆਪਕਾਂ ਵਿਚ ਪੁਰਾਣੀ ਪੈਨਸ਼ਨ ਬਹਾਲੀ ਦੀ ਉਮੀਦ ਜਾਗ ਚੁੱਕੀ ਹੈ। 26  ਨਵੰਬਰ 2018 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਵਿਧਾਨ ਸਭਾ  ਵਿਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਕਰਮਚਾਰੀਆਂ ਵਿਚ ਵੀ ਜੋਸ਼  ਭਰਿਆ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੁੱਦੇ ਨੂੰ ਲੋਕ ਸਭਾ  ਚੋਣਾਂ ਤੋਂ ਪਹਿਲਾਂ ਹੱਲ ਕੀਤਾ ਜਾਵੇ।


Shyna

Content Editor

Related News