ਮਾਸੂਮ ਨੂੰ ਇਕੱਲੀ ਦੇਖ ਘਰ ''ਚ ਵੜ ਗਿਆ 70 ਸਾਲਾ ਬੰਦਾ, ਟੱਪੀਆਂ ਹੈਵਾਨੀਅਤ ਦੀਆਂ ਹੱਦਾਂ
Tuesday, Mar 04, 2025 - 05:18 AM (IST)

ਅਬੋਹਰ (ਸੁਨੀਲ)– ਸਿਟੀ ਥਾਣਾ ਨੰਬਰ 2 ਦੀ ਇੰਚਾਰਜ ਪ੍ਰੋਮਿਲਾ ਸਿੱਧੂ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਵਿਨੋਦ ਕੁਮਾਰ ਨੇ ਪੁਲਸ ਪਾਰਟੀ ਸਮੇਤ 9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ’ਚ 70 ਸਾਲਾ ਸੁਜਾਨ ਸਿੰਘ ਪੁੱਤਰ ਟਿੱਲੂ ਸਿੰਘ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਨਵਨੀਤ ਕੌਰ ਧਾਰੀਵਾਲ ਦੀ ਅਦਾਲਤ ’ਚ ਪੇਸ਼ ਕੀਤਾ।
ਇਸ ਮਾਮਲੇ ’ਚ ਪੁਲਸ ਨੇ ਅਦਾਲਤ ’ਚ ਧਾਰਾ 164 ਤਹਿਤ ਲੜਕੀ ਦਾ ਬਿਆਨ ਵੀ ਦਰਜ ਕਰਵਾਇਆ ਹੈ। ਪੁਲਸ ਨੇ ਮੁਲਜ਼ਮ ਸੁਜਾਨ ਵਿਰੁੱਧ 28 ਫਰਵਰੀ ਨੂੰ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਚੱਲ ਰਿਹਾ ਵੱਡਾ Fraud, ਕਿਤੇ ਤੁਸੀਂ ਤਾਂ ਨਹੀਂ ਲਵਾ ਲਿਆ 'ਚੂਨਾ' !
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਇਕ ਸਕੂਲ ’ਚ ਚੌਥੀ ਜਮਾਤ ’ਚ ਪੜ੍ਹਦੀ 9 ਸਾਲਾ ਬੱਚੀ, ਜੋ ਕਿ ਇਕ ਗਰੀਬ ਪਰਿਵਾਰ ਨਾਲ ਸਬੰਧਤ ਹੈ। ਜਦੋਂ ਉਸਦੀ ਮਾਂ ਕੰਮ ’ਤੇ ਗਈ ਹੋਈ ਸੀ ਤਾਂ ਉਹ ਘਰ ’ਚ ਇਕੱਲੀ ਸੀ। ਉਸ ਦੇ ਘਰ ਦੇ ਨੇੜੇ ਰਹਿਣ ਵਾਲਾ ਇਕ 70 ਸਾਲਾ ਵਿਅਕਤੀ ਉਸ ਦੇ ਘਰ ਆਇਆ ਤੇ ਬੱਚੀ ਦੇ ਹੱਥ-ਪੈਰ ਤੇ ਮੂੰਹ ਬੰਨ੍ਹ ਦਿੱਤਾ ਅਤੇ ਉਸ ਨੂੰ ਆਪਣੇ ਘਰ ਲੈ ਗਿਆ ਜਿੱਥੇ ਉਸ ਨੇ ਮਾਸੂਮ ਨਾਲ ਜਬਰ-ਜ਼ਨਾਹ ਕੀਤਾ।
ਇਹ ਵੀ ਪੜ੍ਹੋ- ''ਤੇਰਾ ਕੇਸ ਰਫ਼ਾ-ਦਫ਼ਾ ਕਰਵਾ ਦਿਆਂਗੇ....'' ਕਹਿ ਕੇ ਵੱਡਾ ਕਾਂਡ ਕਰਨ ਨੂੰ ਫ਼ਿਰਦੇ ਸੀ ਇਹ 'ਪੁਲਸ ਵਾਲੇ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e