ਨੂੰਹ-ਪੋਤੀ ਨੇ ਤਸ਼ੱਦਦ ਢਾਹੁੰਦਿਆਂ ਘਰੋਂ ਕੱਢਿਆ ਬਜ਼ੁਰਗ, ਦੁਖੀ ਵਿਅਕਤੀ ਨੇ ਖ਼ੁਦ ਨੂੰ ਅੱਗ ਲਾ ਕੇ ਗੁਆਈ ਜਾਨ

Tuesday, Nov 10, 2020 - 10:20 AM (IST)

ਨੂੰਹ-ਪੋਤੀ ਨੇ ਤਸ਼ੱਦਦ ਢਾਹੁੰਦਿਆਂ ਘਰੋਂ ਕੱਢਿਆ ਬਜ਼ੁਰਗ, ਦੁਖੀ ਵਿਅਕਤੀ ਨੇ ਖ਼ੁਦ ਨੂੰ ਅੱਗ ਲਾ ਕੇ ਗੁਆਈ ਜਾਨ

ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਬਹਿਬਲਪੁਰ ਦੇ ਇਕ 78 ਸਾਲਾ ਬਜ਼ੁਰਗ ਵਿਅਕਤੀ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਜਾਨ ਗੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਹਿਬਲਪੁਰ ਦੇ ਸੁਰਜੀਤ ਸਿੰਘ ਦੀ ਧੀ ਕਮਲਪ੍ਰੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਤਰਖੇੜੀ ਨੇ ਥਾਣਾ ਭਾਦਸੋਂ ਵਿਖੇ ਦਰਖ਼ਾਸਤ ਦਿੱਤੀ ਕਿ ਉਸ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਉਜਾਗਰ ਸਿੰਘ ਨੇ ਆਪਣੀ ਜ਼ਮੀਨ ’ਚੋਂ ਕੁੱਝ ਹਿੱਸਾ ਆਪਣੀ ਨੂੰਹ ਚਰਨਜੀਤ ਕੌਰ ਅਤੇ ਪੋਤੀ ਨਵਜੋਤ ਕੌਰ ਦੇ ਨਾਂ ਕਰਵਾ ਦਿੱਤਾ।

ਇਹ ਵੀ ਪੜ੍ਹੋ : ਹੁਣ ਪੰਜਾਬ 'ਚ CBI ਦੀ 'ਨੋ ਐਂਟਰੀ', ਕੈਪਟਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ (ਵੀਡੀਓ)

ਕੁੱਝ ਸਮੇਂ ਬਾਅਦ ਸੁਰਜੀਤ ਸਿੰਘ ਦੀ ਨੂੰਹ ਅਤੇ ਪੋਤੀ ਸੁਰਜੀਤ ਸਿੰਘ ਨੂੰ ਤੰਗ-ਪਰੇਸ਼ਾਨ ਕਰਨ ਲੱਗ ਪਈਆਂ ਅਤੇ ਤਸ਼ੱਦਦ ਢਾਹੁੰਦੇ ਹੋਏ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਦੇ ਪਿਤਾ ਦੀ ਜ਼ਮੀਨ ਗੁਰਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਧੋਖੇ ਨਾਲ ਵੇਚ ਦਿੱਤੀ, ਜਿਸ ਕਾਰਨ ਉਸ ਦਾ ਪਿਤਾ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ।

ਇਹ ਵੀ ਪੜ੍ਹੋ : ਪਤਨੀ ਦੀ ਬੇਵਫ਼ਾਈ ਤੋਂ ਦੁਖ਼ੀ ਨਿਹੰਗ ਸਿੰਘ ਦਾ ਟੁੱਟਿਆ ਸਬਰ ਦਾ ਬੰਨ੍ਹ, ਬਲੇਡ ਨਾਲ ਵੱਢੀਆਂ ਗੁੱਟ ਦੀਆਂ ਨਸਾਂ

ਬੀਤੀ 7 ਨਵੰਬਰ ਨੂੰ ਕਮਲਪ੍ਰੀਤ ਕੌਰ ਦੇ ਪਿਤਾ ਸੁਰਜੀਤ ਸਿੰਘ ਨੇ ਹਕੀਮਪੁਰ ਵਿਖੇ ਆਪਣੀ ਮੋਟਰ ’ਤੇ ਜਾ ਕੇ ਖ਼ੁਦ ਨੂੰ ਅੱਗ ਲਾ ਲਈ, ਜਿਸ ਦੀ ਪੀ. ਜੀ. ਆਈ. ਵਿਖੇ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਭਤੀਜੇ ਨੇ ਰਿਸ਼ਤੇ ਦਾ ਲਿਹਾਜ਼ ਭੁੱਲ ਪੱਟਿਆ ਚਾਚੇ ਦਾ ਘਰ, ਚਾਚੀ ਨਾਲ ਜ਼ਬਰਨ

ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਕਮਲਪ੍ਰੀਤ ਕੌਰ ਦੇ ਬਿਆਨਾਂ ’ਤੇ ਚਰਨਜੀਤ ਕੌਰ ਪਤਨੀ ਹਰਮੀਕ ਸਿੰਘ, ਨਵਜੋਤ ਕੌਰ ਪਤਨੀ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀਆਨ ਬਹਿਬਲਪੁਰ, ਪਰਵਿੰਦਰ ਸਿੰਘ ਘੰਗਰੌਲੀ, ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਹਿਬਲਪੁਰ, ਗੁਰਦੀਪ ਸਿੰਘ ਵਾਸੀ ਭਾਦਸੋਂ ਰੋਡ ਪਟਿਆਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


 


author

Babita

Content Editor

Related News