ਪ੍ਰੇਮਿਕਾ ਨੇ ਤੋੜਿਆ ਨੌਜਵਾਨ ਦਾ ਦਿਲ, ਨਵੇਂ ਆਸ਼ਕ ਨਾਲ ਮਿਲ ਕੀਤਾ ਕਾਰਾ

Friday, Aug 07, 2020 - 09:48 AM (IST)

ਪ੍ਰੇਮਿਕਾ ਨੇ ਤੋੜਿਆ ਨੌਜਵਾਨ ਦਾ ਦਿਲ, ਨਵੇਂ ਆਸ਼ਕ ਨਾਲ ਮਿਲ ਕੀਤਾ ਕਾਰਾ

ਲੁਧਿਆਣਾ (ਤਰੁਣ) : ਗੁਲਾਬੀ ਬਾਗ ਦੇ ਰਹਿਣ ਵਾਲੇ ਸੈਫ ਨਾਮੀ ਨੌਜਵਾਨ ਦੀ ਇਕ ਕੁੜੀ ਨਾਲ ਦੋਸਤੀ ਸੀ। ਫਿਰ ਦੋਹਾਂ ਦਰਮਿਆਨ ਨਵੇਂ ਆਸ਼ਕ ਆ ਗਿਆ। ਇਸ ਦਰਮਿਆਨ ਕੁੜੀ ਦਾ ਨਵੇਂ ਆਸ਼ਕ ਨਾਲ ਪਿਆਰ ਵੱਧ ਗਿਆ, ਜਿਸ ਤੋਂ ਬਾਅਦ ਸੈਫ ਦਾ ਦਿਲ ਟੋਟੇ-ਟੋਟੋ ਹੋ ਗਿਆ। ਕੁੜੀ ਅਤੇ ਉਸ ਦੇ ਨਵੇਂ ਆਸ਼ਕ ਨੇ ਰੰਜ਼ਿਸ਼ ਕਾਰਨ ਪੁਰਾਣੇ ਆਸ਼ਕ ਸੈਫ ਨਾਲ ਕੁੱਟਮਾਰ ਕਰ ਕੇ ਉਸ ਦੀ ਨਕਦੀ ਅਤੇ ਮੋਬਾਇਲ ਖੋਹ ਲਿਆ।

ਇਹ ਵੀ ਪੜ੍ਹੋ :ਨਸ਼ੇੜੀ ਪੁੱਤ ਦੀ ਮੌਤ ਕਾਰਨ ਮਾਂ ਨੂੰ ਲੱਗਾ ਡੂੰਘਾ ਸਦਮਾ, ਮਾਸੂਮ ਧੀ ਸਮੇਤ ਚੁੱਕਿਆ ਖੌਫ਼ਨਾਕ ਕਦਮ

ਪੀੜਤ ਸੈਫ ਨੇ ਦੋਸ਼ ਲਾਉਂਦੇ ਹੋਏ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਸੈਫ ਦੇ ਬਿਆਨ ’ਤੇ ਕੁੜੀ, ਉਸ ਦੇ ਨਵੇਂ ਆਸ਼ਕ ਅਤੇ 3 ਅਣਪਛਾਤੇ ਨੌਜਵਾਨਾਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਪੀੜਤ ਸੈਫ ਮੁਤਾਬਕ ਬੀਤੀ ਰਾਤ ਉਹ ਮੀਟ ਦੀ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ। ਰਸਤੇ 'ਚ 3 ਨੌਜਵਾਨਾਂ ਨੇ ਉਸ ਦਾ ਰਸਤਾ ਰੋਕਿਆ, ਜਿਨ੍ਹਾਂ ਨੇ ਮੂੰਹ ਢਕਿਆ ਹੋਇਆ ਸੀ, ਜਿਨ੍ਹਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਨਵੀਂ ਨੂੰਹ ਤੋਂ ਦੁਖੀ ਸਹੁਰੇ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ 'ਚ ਬਿਆਨ ਕੀਤਾ ਦਿਲੀ ਦਰਦ

ਹਮਲਾਵਰਾਂ ਨੇ ਉਸ ਦੀ ਜੇਬ ’ਚ ਪਈ 26 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਪੀੜਤ ਮੁਤਾਬਕ ਕੁੜੀ ਨਾਲ ਉਸ ਦੀ ਕੁੱਝ ਸਮਾਂ ਪਹਿਲਾਂ ਦੋਸਤੀ ਸੀ ਪਰ ਨਵੇਂ ਨੌਜਵਾਨ ਦੇ ਵਿਚ ਆ ਜਾਣ ਕਾਰਨ ਉਸ ਨੇ ਉਸ ਨਾਲ ਦੋਸਤੀ ਖਤਮ ਕਰ ਲਈ। ਇਸ ਗੱਲ ਕਰਕੇ ਉਸ ਨੇ ਕੁੜੀ ਦੇ ਸਾਹਮਣੇ ਵਿਰੋਧ ਵੀ ਜਤਾਇਆ ਸੀ। ਕੁੜੀ ਨੇ ਆਪਣੇ ਨਵੇਂ ਦੋਸਤ ਨਾਲ ਮਿਲ ਕੇ 3 ਵਾਰ ਪਹਿਲਾਂ ਵੀ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਪੀੜਤ ਨੌਜਵਾਨ ਦੇ ਬਿਆਨ ’ਤੇ ਸਾਜ਼ਿਸ਼, ਲੁੱਟ-ਖੋਹ, ਕੁੱਟਮਾਰ ਅਤੇ ਨਕਦੀ ਖੋਹਣ ਦੇ ਦੋਸ਼ 'ਚ ਕੁੜੀ ਸਮੇਤ 3 ਨੌਜਵਾਨਾਂ ’ਤੇ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੇ ਕਿਸੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ।

 


author

Babita

Content Editor

Related News