ਬਿਜਲੀ ਸਪਲਾਈ ਖਰਾਬ ਹੋਣ ਕਾਰਨ ਅਧਿਕਾਰੀ ਖੁੱਲ੍ਹੇ ਆਸਮਾਨ ''ਚ ਕੰਮ ਕਰਨ ਲਈ ਮਜਬੂਰ

Thursday, Aug 03, 2017 - 02:02 AM (IST)

ਬਿਜਲੀ ਸਪਲਾਈ ਖਰਾਬ ਹੋਣ ਕਾਰਨ ਅਧਿਕਾਰੀ ਖੁੱਲ੍ਹੇ ਆਸਮਾਨ ''ਚ ਕੰਮ ਕਰਨ ਲਈ ਮਜਬੂਰ

ਮੋਗਾ, (ਸੰਦੀਪ)- ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਸਥਿਤ ਸਿਵਲ ਸਰਜਨ ਦਫਤਰ ਅਤੇ ਇਸ ਅਧੀਨ ਚੱਲਣ ਵਾਲੀਆਂ ਬ੍ਰਾਂਚਾਂ 'ਚ ਪਿਛਲੇ ਕਈ ਹਫਤਿਆਂ ਤੋਂ ਅਕਸਰ ਬਿਜਲੀ ਦੀ ਸਪਲਾਈ ਖਰਾਬ ਹੋ ਰਹੀ ਹੈ। ਬਿਜਲੀ ਦੀ ਸਪਲਾਈ ਸੁਚਾਰੂ ਢੰਗ ਨਾਲ ਨਾ ਚੱਲਣ ਕਾਰਨ ਸਿਵਲ ਸਰਜਨ ਦਫਤਰ ਅਧੀਨ ਫੂਡ ਬ੍ਰਾਂਚ, ਡਰੱਗਜ਼ ਬ੍ਰਾਂਚ, ਐੱਨ. ਐੱਚ. ਐੱਮ. ਬ੍ਰਾਂਚ, ਬਿਲਿੰਗ ਬ੍ਰਾਂਚ, ਅਕਾਊਂਟ ਬ੍ਰਾਂਚ ਵਿਚ ਤਾਇਨਾਤ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਇਸ ਸਬੰਧੀ ਅਧਿਕਾਰੀਆਂ ਨੇ ਸਿਵਲ ਸਰਜਨ ਡਾ. ਮਨਿੰਦਰ ਕੌਰ ਮਿਨਹਾਸ ਨੂੰ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਆਲਮ ਇਹ ਸੀ ਕਿ ਸਵੇਰੇ 10 ਵਜੇ ਤੋਂ ਹੀ ਬਿਜਲੀ ਦੀ ਸਪਲਾਈ ਸੁਚਾਰੂ ਨਾ ਹੋਣ ਕਾਰਨ ਸਾਰੀਆਂ ਬ੍ਰਾਂਚਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਬਾਹਰ ਖੁੱਲ੍ਹੇ ਆਸਮਾਨ 'ਚ ਬੈਠ ਕੇ ਦਫਤਰ ਦਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ। 
ਕੀ ਕਹਿਣਾ ਹੈ ਸਿਵਲ ਸਰਜਨ ਦਾ ਇਸ ਸਬੰਧੀ ਸਿਵਲ ਸਰਜਨ ਡਾ. ਮਨਿੰਦਰ ਕੌਰ ਮਿਨਹਾਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਹਿਣਗੇ ਤਾਂ ਕਿ ਰੋਜ਼ਾਨਾ ਵਿਭਾਗ ਨੂੰ ਭੇਜਣ ਵਾਲੀ ਰਿਪੋਰਟ ਸਮੇਂ 'ਤੇ ਭੇਜਣ ਦੇ ਨਾਲ-ਨਾਲ ਕੰਮ ਸਹੀ ਢੰਗ ਨਾਲ ਚੱਲ ਸਕੇ। 


Related News