ਅਫਸਰ ਦੀ ਬਦਸਲੂਕੀ, ਪਿੰਡ ਵਾਸੀਆਂ ਨੇ ਕੀਤੀ ਬਰਖਾਸਤ ਕਰਨ ਦੀ ਮੰਗ

02/20/2019 5:30:42 PM

ਹੁਸ਼ਿਆਰਪੁਰ (ਅਮਰੀਕ)— ਇਕ ਪਾਸੇ ਜਿੱਥੇ ਪੰਜਾਬ ਸਰਕਾਰ ਅਫਸਰਸ਼ਾਹੀ ਦੀ ਵਧੀਆ ਕਾਰਜਕਾਰੀ ਦਾ ਦਾਅਵਾ ਕਰ ਰਹੀ ਹੈ, ਉਥੇ ਹੀ ਇਹ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਗੜ੍ਹਸ਼ੰਕਰ  ਦੇ ਪਿੰਡ ਧਮਾਈ ਵਿਖੇ ਲੋਕਾਂ ਨਾਲ ਸਰਕਾਰੀ ਸਭਾ ਏ. ਆਰ. ਦਵਿੰਦਰ ਕੁਮਾਰ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਦਵਿੰਦਰ ਕੁਮਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। 

PunjabKesari

ਮਿਲੀ ਜਾਣਕਾਰੀ ਮੁਤਾਬਕ ਸਬ ਡਿਵੀਜ਼ਨ ਗੜ੍ਹਸ਼ੰਕਰ ਦੇ ਪਿੰਡ ਧਮਾਈ ਦੀ ਦੁੱਧ ਦੀ ਡੇਅਰੀ ਦੀ ਚੋਣ ਕਰਵਾਉਣ ਲਈ ਪਿੰਡ ਵਾਸੀ ਦਫਤਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਗੜ੍ਹਸ਼ੰਕਰ ਵਿਖੇ ਕਈ ਵਾਰ ਦਫਤਰ ਦੇ ਚੱਕਰ ਲੱਗਾ ਚੁਕੇ ਹਨ ਪਰ ਇਸ ਦਫਤਰ ਦੇ ਏ. ਆਰ. ਦਵਿੰਦਰ ਕੁਮਾਰ ਪਿੰਡ ਵਾਸੀਆਂ ਨੂੰ ਖੱਜਲ ਖੁਆਰ ਕਰਦੇ ਰਹੇ ਅਤੇ ਜਦੋਂ ਅੱਜ ਇਕ ਵਾਰ ਫਿਰ ਪਿੰਡ ਵਾਸੀ ਦੁੱਧ ਡੇਅਰੀ ਦੀ ਚੋਣ ਕਰਵਾਉਣ ਲਈ ਦਫਤਰ ਪਹੁੰਚੇ ਤਾਂ ਇਥੇ ਅਫਸਰ ਮੌਜੂਦ ਨਹੀਂ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਮੀਡੀਆ ਨੂੰ ਦਫਤਰ ਬੁਲਾਇਆ ਅਤੇ ਆਪਣੀ ਸਾਰੀ ਗੱਲ ਦੱਸੀ। ਇਸ ਮਸਲੇ ਵਾਰੇ ਮੀਡੀਆ ਪੱਤਰਕਾਰ ਨੇ ਜਦੋਂ ਫੋਨ 'ਤੇ ਅਫਸਰ ਦਵਿੰਦਰ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਹ ਮੀਡੀਆ ਪੱਤਰਕਾਰ 'ਤੇ ਭੜਕ ਗਏ ਅਤੇ ਪਿੰਡ ਵਾਸੀਆਂ ਨੂੰ ਗਾਲਾਂ ਕੱਢ ਕੇ ਕਹਿਣ ਲਗੇ ਕਿ ਮੇਰੇ ਕੋਲ ਕੋਈ ਨਹੀਂ ਪਹੁੰਚਿਆ। 

PunjabKesari

ਉਥੇ ਹੀ ਦੂਜੇ ਪਾਸੇ ਜਦੋਂ ਇਸ ਗੱਲ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਭੜਕ ਗਏ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਅਫਸਰ ਦਵਿੰਦਰ ਕੁਮਾਰ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਸਬੰਧ 'ਚ ਪਿੰਡ ਵਾਸੀਆਂ ਵਲੋਂ ਇਕ ਦਰਖਾਸਤ ਥਾਣਾ ਗੜ੍ਹਸ਼ੰਕਰ ਨੂੰ ਦਿੱਤੀ ਹੈ। ਦੂਜੇ ਪਾਸੇ ਪੱਤਰਕਾਰ ਭਾਈਚਾਰੇ 'ਚ ਰੋਸ਼ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਵੀ ਇਕ ਦਰਖਾਸਤ ਥਾਣਾ ਗੜ੍ਹਸ਼ੰਕਰ ਨੂੰ ਦਿੱਤੀ ਹੈ। ਪਰ ਇਸ ਮਸਲੇ ਬਾਰੇ ਇਕ ਗੱਲ ਤਾਂ ਸਾਫ ਜ਼ਾਹਰ ਹੋ ਰਹੀ ਕਿ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਇਸ ਕਦਰ ਸਿਰ ਚੜ੍ਹ ਕੇ ਬੋਲ ਰਹੀ ਹੈ ਕਿ ਮੀਡੀਆ ਨੂੰ ਵੀ ਬਦਸਲੂਕੀ ਵਾਲੀਆਂ ਘਟੀਆ ਹਰਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਥੇ ਆਮ ਲੋਕਾਂ ਦਾ ਕੀ ਹੋਵੇਗਾ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਅਫਸਰਾਂ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਕਾਰਵਾਈ ਕੀਤੀ ਜਾਵੇ।


shivani attri

Content Editor

Related News