IAS ਅਫਸਰ ਨੇ ਹੜ੍ਹ ਤੋਂ ਬਚਣ ਲਈ ਕਰ ਲਈ ਤਿਆਰੀ, ਕੀਤੇ ਪੱਕੇ ਪ੍ਰਬੰਧ
Saturday, Jul 06, 2024 - 06:06 PM (IST)
ਪਟਿਆਲਾ : ਪਟਿਆਲਾ 'ਚ ਹੜ੍ਹ ਆਉਣ ਤੋਂ ਪਹਿਲਾ ਹੀ ਲੋਕਾਂ 'ਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪਟਿਆਲਾ ਦੇ ਅਰਬਨ ਅਸਟੇਟ ਫੇਸ-2 'ਚ ਰਿਟਾਇਰਡ ਆਈ. ਏ. ਐੱਸ. ਅਫ਼ਸਰ ਐੱਮ.ਐੱਸ ਨਾਰੰਗ ਨੇ ਆਪਣੇ ਘਰ 'ਚ 3 ਤੋਂ 4 ਫੁੱਟ ਉੱਚੀਆਂ ਕੰਧਾਂ ਬਣਵਾ ਲਈਆਂ ਹਨ, ਜਿਸ ਨਾਲ ਪਾਣੀ ਘਰ ਦੇ ਅੰਦਰ ਦਾਖਲ ਨਾ ਹੋ ਸਕੇ। ਇਸ ਤੋਂ ਇਲਵਾ ਉਨ੍ਹਾਂ ਨੇ ਘਰ ਦੇ ਸਮਾਨ ਨੂੰ ਲੋਹੇ ਦੀ ਸਪੋਰਟ ਲਗਵਾ ਕੇ 2 ਤੋਂ ਤਿੰਨ ਫੁੱਟ ਉਪਰ ਚੁੱਕ ਲਿਆ ਹੈ।
ਗੱਲਬਾਤ ਦੌਰਾਨ ਐੱਮ.ਐੱਸ ਨਾਰੰਗ ਨੇ ਦੱਸਿਆ ਕਿ ਸਾਨੂੰ ਪਿਛਲੀ ਵਾਰ ਕਿਸੇ ਵੱਲੋਂ ਵੀ ਸੁਚੇਤ ਨਹੀਂ ਕੀਤਾ ਗਿਆ ਸੀ ਕਿ ਪਾਣੀ ਆਉਣ ਵਾਲਾ ਹੈ, ਜਦੋਂ ਅਚਾਨਕ ਘਰ 'ਚ ਪਾਣੀ ਦਾਖਲ ਹੋਇਆ ਤਾਂ ਸਾਡੇ ਤੇ ਮੁਸੀਬਤ ਆ ਗਈ ਅਤੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਘਰ ਦਾ ਸਮਾਨ ਵੀ ਖਰਾਬ ਹੋ ਗਿਆ। ਇਸ ਲਈ ਹੁਣ ਉਨ੍ਹਾਂ ਨੇ ਪਹਿਲਾਂ ਹੀ ਤਿਆਰੀ ਕਰ ਲਈ ਹੈ, ਜਿਸ ਦੇ ਚੱਲਦੇ ਘਰ ਦੀਆਂ ਕੰਧਾਂ ਬਣਵਾ ਲਈਆਂ ਹਨ ਤਾਂ ਜੋਂ ਔਖੇ ਸਮੇਂ ਵਿਚ ਬਚਾਅ ਹੋ ਸਕੇ।