ਧਾਰਮਿਕ ਡੇਰੇ ਦੇ ਮੁੱਖ ਸੇਵਾਦਾਰ ਦੀ ਅਸ਼ਲੀਲ ਵੀਡੀਓ ਵਾਇਰਲ, ਪੂਰੇ ਪਿੰਡ 'ਚ ਪੈ ਗਿਆ ਰੌਲਾ
Sunday, Jun 22, 2025 - 03:21 PM (IST)

ਲੁਧਿਆਣਾ (ਪੰਕਜ) : ਪਿੰਡ ਤਲਵੰਡੀ ਕਲਾਂ ’ਚ ਇਕ ਧਾਰਮਿਕ ਡੇਰੇ ਦੇ ਮੁੱਖ ਸੇਵਾਦਾਰ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਸੀ ਗੁੱਸੇ ’ਚ ਆ ਗਏ ਅਤੇ ਡੀ. ਸੀ. ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਡੀ. ਸੀ. ਦਫ਼ਤਰ ਪਹੁੰਚੇ ਪਿੰਡ ਵਾਸੀਆਂ ਦੀ ਅਗਵਾਈ ਕਰ ਰਹੇ ਜਸਮਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਤਲਵੰਡੀ ਕਲਾਂ ’ਚ ਪਿਛਲੇ 40 ਸਾਲਾਂ ਤੋਂ ਚੱਲ ਰਹੇ ਇਕ ਧਾਰਮਿਕ ਡੇਰੇ ਦਾ ਮੁੱਖ ਸੇਵਾਦਾਰ ਲੰਬੇ ਸਮੇਂ ਤੋਂ ਅਨੈਤਿਕ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ
ਪਿੰਡ ਵਾਸੀਆਂ ਨੂੰ ਸਮੇਂ-ਸਮੇਂ ’ਤੇ ਇਸ ਬਾਰੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ ਪਰ ਡੇਰੇ ਨਾਲ ਜੁੜੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੀ ਆਸਥਾ ਕਾਰਨ ਉਹ ਕੁੱਝ ਵੀ ਨਹੀਂ ਕਰ ਪਾਉਂਦੇ ਸਨ। ਹੁਣ ਉਸ ਸੇਵਾਦਾਰ ਦੀ ਇਕ ਔਰਤ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ’ਚ ਭਾਰੀ ਰੋਸ ਹੈ। ਹਾਲਾਂਕਿ ਪੁਲਸ ਨੇ ਦੋਸ਼ੀ ਖ਼ਿਲਾਫ਼ ਬੇਅਦਬੀ ਦਾ ਮਾਮਲਾ ਵੀ ਦਰਜ ਕਰ ਲਿਆ ਹੈ ਅਤੇ ਉਹ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਪਰਿਵਾਰ ਸਣੇ ਨਹਿਰ 'ਚ ਡਿੱਗੀ ਕਾਰ, ਪਲਾਂ 'ਚ ਉੱਜੜੀਆਂ ਖ਼ੁਸ਼ੀਆਂ
ਇਲਾਕੇ ’ਚ ਦੋਸ਼ੀ ਖ਼ਿਲਾਫ਼ ਵੱਧ ਰਹੇ ਗੁੱਸੇ ਨੂੰ ਦੇਖਦੇ ਹੋਏ ਸਾਰੇ ਪਿੰਡ ਵਾਸੀ ਡੀ. ਸੀ. ਹਿਮਾਂਸ਼ੂ ਜੈਨ ਨੂੰ ਮਿਲਣ ਆਏ ਸਨ, ਤਾਂ ਜੋ ਮਾਹੌਲ ਕਿਸੇ ਵੀ ਤਰ੍ਹਾਂ ਵਿਗੜ ਨਾ ਸਕੇ ਅਤੇ ਉਕਤ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਡੀ. ਸੀ. ਜੈਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੋ ਵੀ ਅਪਰਾਧ ਕਰੇਗਾ, ਉਸ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8