ਹੁਣ ਰੋਟੀ, ਬਰੈੱਡ ਤੇ ਕੈਕ ਹੋਰ ਵੀ ਹੋਣਗੇ ਪੌਸ਼ਟਿਕ

07/19/2018 10:40:00 AM

ਮੋਹਾਲੀ : ਹੁਣ ਤੁਹਾਡੀ ਰੋਟੀ, ਕੇਕ ਅਤੇ ਬਰੈੱਡ ਹੋਰ ਵੀ ਜ਼ਿਆਦਾ ਪੌਸ਼ਟਿਕ ਅਤੇ ਰੰਗੀਨ ਹੋਣਗੇ। ਇਸ ਦੇ ਲਈ 'ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰ ਫੂਡ ਬਾਇਓਟੈਕਨਾਲੌਜੀ' (ਨਾਬੀ) ਦੀ ਵਿਗਿਆਨੀ ਡਾ. ਮੋਨਿਕਾ ਗਰਗ ਨੇ ਸਖਤ ਮਿਹਨਤ ਤੋਂ ਬਾਅਦ ਵੱਖਰੇ ਤੌਰ 'ਤੇ ਕਣਕ ਦਾ ਬੀਜ ਤਿਆਰ ਕੀਤਾ ਹੈ। ਉਨ੍ਹਾਂ ਮੁਤਾਬਕ ਕਾਲੇ, ਨੀਲੇ ਤੇ ਬੈਂਗਣੀ ਰੰਗ 'ਚ ਮੁਹੱਈਆ ਹੋਣ ਵਾਲੀ ਇਹ ਕਣਕ ਸਿਹਤ ਲਈ ਬਿਲਕੁਲ ਹਾਨੀਕਾਰਕ ਨਹੀਂ ਹੋਵੇਗੀ। ਬਲੂਬੈਰੀ ਤੇ ਜਾਮਣ ਵਰਗੇ ਫਲਾਂ 'ਚ ਪਾਏ ਜਾਣ ਵਾਲੇ ਰੰਗੀਨ ਐਂਥੋਸਾਈਨਿਨ ਇਸ 'ਚ ਭਰਪੂਰ ਮਾਤਰਾ 'ਚ ਹੋਣਗੇ। ਆਮ ਕਣਕ ਦੇ ਮੁਕਾਬਲੇ ਇਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਜ਼ਿਆਦਾ ਸਿਹਤਮੰਦ ਰੱਖ ਸਕੇਗੀ। ਅਜੇ ਇਹ ਰੰਗੀਨ ਕਣਕ ਸਿਰਫ ਨਿਊਜ਼ੀਲੈਂਡ, ਕੈਨੇਡਾ ਤੇ ਯੂਰਪ ਦੇ ਕਈ ਦੇਸ਼ਾਂ 'ਚ ਕਾਰੋਬਾਰੀ ਪੱਧਰ 'ਤੇ ਵੇਚੀ ਜਾਂਦੀ ਹੈ।


Related News