ਨੂਰਪੁਰਬੇਦੀ ਦੇ ਐੱਸ. ਐੱਚ. ਓ. ਦੀ ''ਕੋਰੋਨਾ'' ਰਿਪੋਰਟ ਪਾਜ਼ੇਟਿਵ, ਥਾਣੇ ''ਚ ਮਚੀ ਅਫੜਾ-ਤਫੜੀ

08/17/2020 5:32:11 PM

ਨੂਰਪੁਰਬੇਦੀ (ਭੰਡਾਰੀ) : ਥਾਣਾ ਨੂਰਪੁਰਬੇਦੀ ਦੇ ਐੱਸ. ਐੱਚ. ਓ. ਜਤਿਨ ਕਪੂਰ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਨਾਲ ਥਾਣੇ ਅੰਦਰ ਅਤੇ ਉਨ੍ਹਾਂ ਨਾਲ ਸੰਪਰਕ 'ਚ ਆਉਣ ਵਾਲਿਆਂ 'ਚ ਅਫੜਾ-ਤਫੜੀ ਮਚ ਗਈ ਹੈ। ਥਾਣਾ ਮੁੱਖੀ ਕਪੂਰ ਹਾਈ ਰਿਸਕ 'ਤੇ ਡਿਊਟੀ ਨਿਭਾਉਂਦੇ ਹੋਏ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਡਟੇ ਹੋਏ ਸਨ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਵਿਗੜਨ 'ਤੇ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਦਾ 16 ਅਗਸਤ ਐਤਵਾਰ ਨੂੰ ਸ਼ਾਰਟ ਟਰਮ ਰੈਪਿਡ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸਦੀ ਇਕ-ਡੇਢ ਘੰਟੇ ਬਾਅਦ ਹੀ ਰਿਪੋਰਟ ਪਾਜ਼ੇਟਿਵ ਪਾਈ ਗਈ। ਥਾਣਾ ਮੁੱਖੀ ਕਪੂਰ ਨੂੰ ਉਨ੍ਹਾਂ ਦੇ ਥਾਣੇ ਵਿਖੇ ਸਥਿਤ ਨਿਵਾਸ 'ਚ 10 ਦਿਨਾਂ ਲਈ ਹਾਊਸ ਕੁਆਰੰਟੀਨ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਕੁਸ਼ਟ ਆਸ਼ਰਮ ਦੇ ਲੋਕਾਂ ਸਮੇਤ 66 ਦੀ ਰਿਪੋਰਟ ਪਾਜ਼ੇਟਿਵ, 1 ਦੀ ਮੌਤ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਨੂੰ ਹਲਕਾ ਬੁਖਾਰ ਅਤੇ ਸਿਰਦਰਦ ਹੋਣ ਦੀ ਸ਼ਿਕਾਇਤ ਸੀ, ਜਿਸ 'ਤੇ ਉਨ੍ਹਾਂ ਖੁਦ ਟੈਸਟ ਕਰਵਾਇਆ ਸੀ। ਸਰਕਾਰੀ ਹਸਪਤਾਲ ਸਿੰਘਪੁਰ ਦੇ ਐੱਸ. ਐੱਮ. ਓ. ਡਾ. ਸ਼ਿਵ ਕੁਮਾਰ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ 10 ਦਿਨ ਹਾਊਸ ਕੁਆਰੰਟੀਨ ਤੋਂ ਬਾਅਦ ਉਨ੍ਹਾਂ ਨੂੰ 7 ਦਿਨ ਹੋਰ ਹੋਮ ਆਈਸੋਲੇਟ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਮੁੜ ਥਾਣੇ ਵਿਖੇ ਕੈਂਪ ਲਗਾ ਕੇ ਰਹਿੰਦੇ ਮੁਲਾਜ਼ਮਾਂ ਦੇ ਟੈਸਟ ਲਈ ਸੈਂਪਲ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਥਾਣੇ ਦੀ ਜਨਾਨੀ ਕੁੱਕ ਵੀ ਪਾਜ਼ੇਟਿਵ ਪਾਈ ਗਈ ਸੀ,  ਜੋ ਸਿਹਤਯਾਬ ਹੋ ਕੇ ਘਰ ਪਰਤ ਚੁੱਕੀ ਹੈ।

ਇਹ ਵੀ ਪੜ੍ਹੋ : ਗੁਰੂਹਰਸਹਾਏ ਦੇ ਨਾਲ ਲਗਦੇ ਪਿੰਡ ਦੇ 54 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2762, ਲੁਧਿਆਣਾ 6593, ਜਲੰਧਰ 4057, ਮੋਹਾਲੀ 'ਚ 1809, ਪਟਿਆਲਾ 'ਚ 3778, ਹੁਸ਼ਿਆਰਪੁਰ 'ਚ 850, ਤਰਨਾਰਨ 570, ਪਠਾਨਕੋਟ 'ਚ 762, ਮਾਨਸਾ 'ਚ 275, ਕਪੂਰਥਲਾ 605, ਫਰੀਦਕੋਟ 568, ਸੰਗਰੂਰ 'ਚ 1519, ਨਵਾਂਸ਼ਹਿਰ 'ਚ 474, ਰੂਪਨਗਰ 458, ਫਿਰੋਜ਼ਪੁਰ 'ਚ 733, ਬਠਿੰਡਾ 1133, ਗੁਰਦਾਸਪੁਰ 1161, ਫਤਿਹਗੜ੍ਹ ਸਾਹਿਬ 'ਚ 639, ਬਰਨਾਲਾ 632, ਫਾਜ਼ਿਲਕਾ 456 ਮੋਗਾ 755, ਮੁਕਤਸਰ ਸਾਹਿਬ 387 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 829 ਲੋਕਾਂ ਦੀ ਮੌਤ ਹੋ ਚੁੱਕੀ ਹੈ।


Anuradha

Content Editor

Related News