ਸ਼ੌਂਕ ਦਾ ਕੋਈ ਮੁੱਲ ਨਹੀਂ, ਲਗਜ਼ਰੀ ਕਾਰ ਤੋਂ ਵੱਧ ਵਿਕਿਆ 0001 ਨੰਬਰ
Tuesday, Aug 03, 2021 - 03:53 PM (IST)
ਚੰਡੀਗੜ੍ਹ (ਰਜਿੰਦਰ) : ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਿਟੀ (ਆਰ. ਐੱਲ. ਏ.) ਨੂੰ ਨਵੀਂ ਸੀਰੀਜ਼ ਸੀ. ਐੱਚ 01-ਸੀ. ਐੱਫ. ਅਤੇ ਹੋਰ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਕਸ਼ਨ ਵਿਚ ਚੰਗਾ ਹੁੰਗਾਰਾ ਮਿਲਿਆ ਹੈ। ਵਿਭਾਗ ਨੂੰ ਇਸ ਆਕਸ਼ਨ ਤੋਂ ਕੁੱਲ 1.10 ਕਰੋੜ ਰੁਪਏ ਮਿਲੇ ਹਨ, ਜੋ ਦੂਜੇ ਨੰਬਰ ’ਤੇ ਸਭ ਤੋਂ ਜ਼ਿਆਦਾ ਮਾਲੀਆ ਹੈ। ਇਸ ਤੋਂ ਪਹਿਲਾਂ ਵਿਭਾਗ ਨੂੰ ਸੀ. ਐੱਚ. 01-ਸੀ ਈ-ਸੀਰੀਜ਼ ਦੇ ਨੰਬਰਾਂ ਦੀ ਆਕਸ਼ਨ ਵਿਚ ਸਭ ਤੋਂ ਜ਼ਿਆਦਾ ਕੁੱਲ 1.15 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਸੀ। ਇਸ ਵਾਰ ਆਕਸ਼ਨ ਵਿਚ ਸੀ. ਐੱਚ. 01 -ਸੀ. ਐੱਫ. 0001 ਨੰਬਰ ਸਭ ਤੋਂ ਜ਼ਿਆਦਾ 9.33 ਲੱਖ ਰੁਪਏ ਵਿਚ ਨਿਲਾਮ ਹੋਇਆ, ਜਦੋਂਕਿ ਇਸਦੀ ਰਿਜ਼ਰਵ ਪ੍ਰਾਈਸ 50 ਹਜ਼ਾਰ ਰੁਪਏ ਸੀ। ਇਸ ਨੰਬਰ ਲਈ ਸਭ ਤੋਂ ਜ਼ਿਆਦਾ ਬੋਲੀ ਲਾ ਕੇ ਅਮਨ ਸ਼ਰਮਾ ਨੇ ਇਸ ਨੂੰ ਆਪਣੇ ਨਾਂ ਕਰ ਲਿਆ।
ਇਹ ਵੀ ਪੜ੍ਹੋ : ਓਲੰਪਿਕ ’ਚ ਹਾਕੀ ਟੀਮ ਨੂੰ ਸੈਮੀਫਾਈਨਲ ’ਚ ਪਹੁੰਚਾਉਣ ਵਾਲੀ ਗੁਰਜੀਤ ਕੌਰ ਦੇ ਘਰ ’ਚ ਖੁਸ਼ੀ ਦਾ ਮਾਹੌਲ
ਇਨ੍ਹਾਂ ਨੰਬਰਾਂ ਨੂੰ ਵੀ ਚੰਗਾ ਹੁੰਗਾਰਾ ਮਿਲਿਆ
ਇਸ ਤੋਂ ਇਲਾਵਾ ਜਿਹੜੇ ਨੰਬਰਾਂ ਲਈ ਵਿਭਾਗ ਨੂੰ ਚੰਗਾ ਹੁੰਗਾਰਾ ਮਿਲਿਆ ਹੈ, ਉਨ੍ਹਾਂ ਵਿਚ 0007 ਰਿਜ਼ਰਵ ਪ੍ਰਾਈਸ 30 ਹਜ਼ਾਰ ਦੇ ਮੁਕਾਬਲੇ 3.98 ਲੱਖ ਰੁਪਏ ਵਿਚ ਨਿਲਾਮ ਹੋਇਆ। ਨਾਲ ਹੀ 0002 ਨੰਬਰ 2. 26 ਲੱਖ, 0003 ਨੰਬਰ 2. 36 ਲੱਖ, 0004 ਨੰਬਰ 1. 55 ਲੱਖ, 0005 ਨੰਬਰ 2. 32 ਲੱਖ, 0006 ਨੰਬਰ 1. 14 ਲੱਖ, 0008 ਨੰਬਰ 1. 51 ਲੱਖ, 0009 ਨੰਬਰ 3. 56 ਲੱਖ ਅਤੇ 0010 ਨੰਬਰ 1.31 ਲੱਖ ਰੁਪਏ ਵਿਚ ਨਿਲਾਮ ਹੋਇਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਸਨਅਤੀ ਗਤੀਵਿਧੀਆਂ ਲਈ ਹੋਰ ਇਲਾਕੇ ਖੋਲ੍ਹਣ ਦੀ ਇਜਾਜ਼ਤ
ਪੁਰਾਣੀ ਸੀਰੀਜ਼ ਦੇ ਬਚੇ ਨੰਬਰਾਂ ਨੂੰ ਵੀ ਆਕਸ਼ਨ ’ਚ ਰੱਖਿਆ
ਪੁਰਾਣੀ ਸੀਰੀਜ਼ ਦੇ ਬਾਕੀ ਬਚੇ ਨੰਬਰਾਂ ਨੂੰ ਵੀ ਆਕਸ਼ਨ ਵਿਚ ਰੱਖਿਆ ਗਿਆ ਸੀ, ਜਿਨ੍ਹਾਂ ਲਈ ਵੀ ਆਰ. ਐੱਲ. ਏ. ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਨ੍ਹਾਂ ਵਿਚ ਸੀ. ਐੱਚ. 01-ਸੀ. ਈ., ਸੀ. ਐੱਚ. 01-ਸੀ. ਡੀ., ਸੀ. ਐੱਚ. 01-ਸੀ. ਸੀ., ਸੀ. ਐੱਚ. 01-ਸੀ. ਬੀ., ਸੀ. ਐੱਚ. 01-ਸੀ. ਏ., ਸੀ. ਐੱਚ. 01-ਬੀ. ਜ਼ੈੱਡ, ਸੀ. ਐੱਚ. 01-ਬੀ ਵਾਈ, ਸੀ. ਐੱਚ. 01-ਬੀ ਐਕਸ, ਸੀ. ਐੱਚ. 01-ਬੀ. ਡਬਲਯੂ, ਸੀ. ਐੱਚ. 01-ਬੀ. ਵੀ., ਸੀ. ਐੱਚ. 01-ਬੀ.ਯੂ., ਸੀ. ਐੱਚ. 01-ਬੀ. ਟੀ. ਅਤੇ ਸੀ. ਐੱਚ. 01-ਬੀ. ਐੱਸ. ਸੀਰੀਜ਼ ਦੇ ਨੰਬਰ ਸ਼ਾਮਿਲ ਹਨ।
ਇਹ ਵੀ ਪੜ੍ਹੋ : ‘ਜਿਸ ’ਤੇ ਦੇਸ਼ ਨੂੰ ‘ਮਾਣ’, ਉਸ ਨੂੰ ਹੀ ਨਹੀਂ ਮਿਲਿਆ ਸਰਕਾਰੀ ਸਨਮਾਨ’
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ