ਰਾਜਪੁਰਾ ਨਗਰ ਕੌਂਸਲ ਦੀਆਂ ਵੱਕਾਰੀ ਚੋਣਾਂ ''ਚ ''ਆਪ'' ਦੀ ਹਾਰ, ਸਭ ਤੋਂ ਵੱਧ 9 ਸੀਟਾਂ ਲੈ ਕੇ ਕਾਂਗਰਸ ਅੱਗੇ

Friday, May 29, 2026 - 06:08 PM (IST)

ਰਾਜਪੁਰਾ ਨਗਰ ਕੌਂਸਲ ਦੀਆਂ ਵੱਕਾਰੀ ਚੋਣਾਂ ''ਚ ''ਆਪ'' ਦੀ ਹਾਰ, ਸਭ ਤੋਂ ਵੱਧ 9 ਸੀਟਾਂ ਲੈ ਕੇ ਕਾਂਗਰਸ ਅੱਗੇ

ਪਟਿਆਲਾ, ਸਨੌਰ (ਮਨਦੀਪ ਜੋਸਨ) : ਪਟਿਆਲਾ ਜ਼ਿਲੇ ਦੀ ਸਭ ਤੋਂ ਵੱਡੀ ਨਗਰ ਕੌਸਲ ਅਤੇ ਬਿਜਨੈਸ ਹੱਬ ਵਜੋਂ ਜਾਣੇ ਜਾਂਦੇ ਰਾਜਪੁਰਾ ਦੀ ਏ-ਕਲਾਸ ਨਗਰ ਕੌਸਲ ਦੇ 31 ਵਾਰਡਾਂ ਵਿਚ ਹੋਏ ਫਸਵੇ ਮੁਕਾਬਲਿਆਂ ਦੌਰਾਨ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦਕਿ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਕਾਂਗਰਸ ਨੇ ਸਭ ਤੋਂ ਵੱਧ 9 ਸੀਟਾਂ ਲੈ ਕੇ ਆਪਣਾ ਹੱਥ ਉਪਰ ਰੱਖਿਆ ਹੈ। ਇਥੇ ਭਾਜਪਾ ਨੂੰ 8, ਅਕਾਲੀ ਦਲ ਨੂੰ 4 ਅਤੇ 2 ਅਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜਦਕਿ ਸੱਤਾਧਾਰੀ ਪਾਰਟੀ ਨੂੰ 5 ਸੀਟਾਂ ਹੀ ਮਿਲੀਆਂ ਹਨ। 

ਸੱਤਾਧਾਰੀ ਨੂੰ ਵੱਡੀ ਆਸ ਸੀ ਕਿ ਉਹ 31 ਵਾਰਡਾਂ ਵਿਚੋਂ 20 ਵਾਰਡ ਜਿੱਤ ਕੇ ਆਪਣੀ ਨਗਰ ਕੌਸਲ ਬਣਾਉਣਗੇ ਪਰ ਬਹੁਤ ਵੱਡੀ ਨਿਰਾਸ਼ਾ ਹੱਥ ਲੱਗੀ। ਕਈ ਵਾਰ ਕਾਊਟਿੰਗ ਕਰਵਾਉਣ ਤੋਂ ਬਾਅਦ ਵੀ 'ਆਪ' ਆਪਣੀ ਸੱਤਾ ਰਾਜਪੁਰਾ ਅੰਦਰ ਬਣਾਉਣ ਵਿਚ ਅਸਫਲ ਰਹੀ ਹੈ।ਰਾਜਪੁਰਾ ਨਗਰ ਕੌਂਸਲ ਦੇ 31 ਵਾਰਡਾਂ ਦੇ ਵਿਚ ਆਪਣੀ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਘਟੋ ਘਟ 17 ਕੌਸਲਰਾਂ ਦੀ ਲੋੜ ਹੈ ਪਰ ਸੱਤਾਧਾਰੀ ਪਾਰਟੀ ਨੂੰ ਸਿਰਫ 8 ਹੀ ਸੀਟਾਂ ਨਸੀਬ ਹੋਈਆਂ ਹਨ, ਜਿਸ ਕਾਰਨ ਰਾਜਪੁਰਾ ਅੰਦਰ ਆਪ ਦੀ ਸਭ ਤੋਂ ਜ਼ਿਆਦਾ ਕਿਰਕਿਰੀ ਹੋ ਰਹੀ ਹੈ। 


author

Gurminder Singh

Content Editor

Related News