ਭਾਰਗੋ ਕੈਂਪ ਤੋਂ ਵਿਅਕਤੀ ਨੂੰ ਅਗਵਾ ਕਰਕੇ ਬਣਾਈ ਨਗਨ ਵੀਡੀਓ

Wednesday, Aug 09, 2017 - 08:01 AM (IST)

ਭਾਰਗੋ ਕੈਂਪ ਤੋਂ ਵਿਅਕਤੀ ਨੂੰ ਅਗਵਾ ਕਰਕੇ ਬਣਾਈ ਨਗਨ ਵੀਡੀਓ

ਜਲੰਧਰ, (ਰਾਜੇਸ਼, ਸ਼ੋਰੀ)— ਦੇਰ ਰਾਤ ਭਾਰਗੋ ਕੈਂਪ ਦੇ ਮੇਨ ਬਾਜ਼ਾਰ 'ਚ ਹੇਅਰ ਡ੍ਰੈਸਰ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਕੁਝ ਲੋਕਾਂ ਨੇ ਕੁੱਟਮਾਰ ਕਰਕੇ ਅਗਵਾ ਕਰ ਲਿਆ। ਹਮਲਾਵਰ ਵਿਅਕਤੀ ਨੂੰ ਚੁੱਕ ਕੇ ਗੀਤਾ ਕਾਲੋਨੀ ਲੈ ਗਏ, ਜਿਥੇ ਉਸ 'ਤੇ ਤੇਜ਼ਧਾਰ ਹਥਿਆਰਾਂ, ਡੰਡਿਆਂ ਆਦਿ ਨਾਲ ਲਗਾਤਾਰ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਸ ਨੂੰ ਨੰਗਨ ਕਰਕੇ ਮੋਬਾਈਲ ਫੋਨ 'ਚ ਵੀਡੀਓ ਤੱਕ ਬਣਾਈ।
ਜ਼ਖਮੀ ਤੇ ਬੇਹੋਸ਼ੀ ਦੀ ਹਾਲਤ 'ਚ  ਹਮਲਾਵਰ ਉਸ ਨੂੰ ਸੁੱਟ ਕੇ ਫਰਾਰ ਹੋ ਗਏ। ਖੂਨ ਨਾਲ ਲੱਥਪਥ ਵਿਅਕਤੀ ਨੇ ਹਿੰਮਤ ਨਾ ਹਾਰਦੇ ਹੋਏ ਉਥੋਂ ਕਿਸੇ ਤਰ੍ਹਾਂ ਕੁਝ ਦੂਰੀ 'ਤੇ, ਜਿਥੋਂ ਆਪਣੇ ਜਾਣਕਾਰ ਦੀ ਮਦਦ ਨਾਲ ਸਿਵਲ ਹਸਪਤਾਲ ਇਲਾਜ ਲਈ ਪਹੁੰਚਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਵੈਸਟ ਕੈਲਾਸ਼ ਚੰਦਰ ਤੇ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਜੀਵਨ ਸਿੰਘ ਸਿਵਲ ਹਸਪਤਾਲ ਜ਼ਖਮੀ ਦਾ ਹਾਲ-ਚਾਲ ਜਾਣਨ ਲਈ ਪਹੁੰਚੇ। ਜ਼ਖਮੀ ਦੀ ਪਛਾਣ ਸੰਦੀਪ ਪੁੱਤਰ ਸ਼ਾਮ ਲਾਲ ਵਾਸੀ ਭਾਰਗੋ ਕੈਂਪ ਵਜੋਂ ਹੋਈ ਹੈ। 
ਸੰਦੀਪ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਹੇਅਰ ਡ੍ਰੈਸਰ ਦਾ ਕੰਮ ਕਾਲਾ ਸੰਘਿਆਂ ਰੋਡ ਕੋਟ ਸਦੀਕ 'ਚ ਕਰਦਾ ਹੈ। ਇਲਾਕੇ ਦੇ ਕੁਝ ਵਿਅਕਤੀ ਉਸ ਨਾਲ ਰੰਜ਼ਿਸ਼ ਰੱਖਦੇ ਹਨ। ਉਕਤ ਵਿਅਕਤੀਆਂ ਨੇ ਉਸ ਨੂੰ ਇਲਾਕੇ 'ਚ ਘੇਰ ਕੇ ਹਮਲਾ ਕੀਤਾ ਤੇ ਮੋਟਰਸਾਈਕਲਾਂ 'ਤੇ ਬਿਠਾ ਕੇ ਆਪਣੇ ਨਾਲ ਲੈ ਗਏ ਤੇ ਗੀਤਾ ਕਾਲੋਨੀ ਕੋਲ ਉਸ 'ਤੇ ਹਮਲਾ ਕੀਤਾ।   ਮੁਲਜ਼ਮਾਂ ਨੇ ਸੰਦੀਪ 'ਤੇ ਹਮਲਾ ਕਰਕੇ ਮਰਿਆ ਸਮਝ ਕੇ ਛੱਡ ਗਏ। ਉਥੇ ਏ. ਸੀ. ਪੀ. ਵੈਸਟ ਕੈਲਾਸ਼ ਚੰਦਰ ਦਾ ਕਹਿਣਾ ਸੀ ਕਿ ਪੁਲਸ ਨੇ ਜ਼ਖਮੀ ਦੇ ਭਰਾ ਦੇ ਬਿਆਨਾਂ 'ਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ।


Related News