ਪਰਵਾਸੀ ਪੰਜਾਬੀਆਂ ਦਾ ਸਿਆਸਤ ਤੋਂ ਟੁੱਟਿਆ ''ਮੋਹ''
Thursday, May 09, 2019 - 09:42 AM (IST)

ਚੰਡੀਗੜ੍ਹ : ਪੰਜਾਬ ਦੀ ਸਿਆਸਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਪਰਵਾਸੀ ਭਾਈਚਾਰੇ ਦਾ ਮੋਹ ਸਿਆਸਤ ਤੋਂ ਟੁੱਟ ਗਿਆ ਲੱਗਦਾ ਹੈ, ਇਸੇ ਲਈ ਪਰਵਾਸੀ ਪੰਜਾਬੀ ਵੋਟਾਂ 'ਚ 10 ਦਿਨ ਰਹਿਣ ਦੇ ਬਾਵਜੂਦ ਵੀ ਅਜੇ ਤੱਕ ਚੋਣ ਪ੍ਰਚਾਰ ਲਈ ਨਹੀਂ ਪੁੱਜੇ ਹਨ। ਪੰਜਾਬ 'ਚ ਭਾਵੇਂ ਕੋਈ ਵੀ ਚੋਣਾਂ ਹੋਣ ਪਰ ਪਰਵਾਸੀ ਪੰਜਾਬੀ ਸਿਆਸੀ ਪਾਰਟੀਆਂ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਇਸ ਵਾਰ ਕਹਾਣੀ ਕੁਝ ਹੋਰ ਹੀ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਚੁਣਾਵੀ ਮਾਹੌਲ 'ਚ ਪਰਵਾਸੀ ਪੰਜਾਬੀ ਦਿਖਾਈ ਨਹੀਂ ਦੇ ਰਹੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੁਣ ਸ਼ਾਇਦ ਪਰਵਾਸੀ ਪੰਜਾਬੀਆਂ ਨੂੰ ਕਿਸੇ ਪਾਰਟੀ 'ਤੇ ਭਰੋਸਾ ਨਹੀਂ ਰਿਹਾ ਹੈ ਅਤੇ ਨਾ ਹੀ ਚੋਣਾਂ ਸਬੰਧੀ ਉਨ੍ਹਾਂ ਨੂੰ ਕੋਈ ਦਿਲਚਸਪੀ ਹੈ। ਇਸ ਲਈ ਉਨ੍ਹਾਂ ਨੇ ਖੁਦ ਨੂੰ ਪੰਜਾਬ ਦੀ ਸਿਆਸਤ ਤੋਂ ਦੂਰ ਰੱਖਿਆ ਹੋਇਆ ਹੈ।