ਕੋਰਟ ਨੇ ਐੱਨ. ਆਰ. ਆਈ. ਨੂੰ ਭੇਜਿਆ ਜੇਲ, ਸਾਥੀ ਦਾ ਰਿਮਾਂਡ ਵਧਿਆ
Tuesday, Feb 06, 2018 - 12:33 PM (IST)
ਫਗਵਾੜਾ— ਇਥੋਂ ਦੇ ਪਿੰਡ ਹਰਦਾਸਪੁਰ 'ਚ ਡੇਢ ਮਰਲੇ ਦੇ ਮਕਾਨ ਦਾ ਕਬਜ਼ਾ ਲੈਣ ਆਏ ਸਾਥੀ ਲਖਬੀਰ ਸਿੰਘ ਸਮੇਤ ਐੱਨ. ਆਰ. ਆਈ. ਤ੍ਰਿਲੋਚਨ ਸਿੰਘ ਵੱਲੋਂ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਦੇ ਮਾਮਲੇ 'ਚ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਨੂੰ ਸੋਮਵਾਰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਕੇਸ ਸਬੰਧੀ ਕੋਰਟ ਨੇ ਐੱਨ. ਆਰ. ਆਈ. ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ ਜਦਕਿ ਦੂਜੇ ਦੋਸ਼ੀ ਨੂੰ ਦੁਬਾਰਾ ਇਕ ਦਿਨ ਦੇ ਰਿਮਾਂਡ 'ਤੇ ਲਿਆ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪਿੰਡ ਹਰਦਾਸਪੁਰ 'ਚ ਡੇਢ ਮਰਲੇ ਦੇ ਇਕ ਮਕਾਨ ਨੂੰ ਖਾਲੀ ਕਰਵਾਉਣ ਲਈ ਐੱਨ. ਆਰ. ਆਈ. ਤ੍ਰਿਲੋਚਨ ਸਿੰਘ ਅਤੇ ਉਸ ਦੇ ਨਾਲ ਆਏ ਦੋ ਦਰਜਨ ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਨੇ ਫਾਇਰਿੰਗ ਕਰਕੇ ਪਿੰਡ 'ਚ ਦਹਿਸ਼ਤ ਫੈਲਾਈ ਸੀ। ਇਸ ਮਾਮਲੇ 'ਚ ਤ੍ਰਿਲੋਚਨ ਸਿੰਘ ਅਤੇ ਉਸ ਦੇ ਸਾਥੀ ਲਖਬੀਰ ਸਿੰਘ ਵਾਸੀ ਤਲਵੰਡੀ ਸਾਬੋ ਨੂੰ ਕਾਬੂ ਕੀਤਾ ਸੀ।
