NRI ਪਰਿਵਾਰ ਦੀ ਮੇਹਰ ਸਦਕਾ ਇਸ ਹਲਕੇ ’ਚ ਬਣੇਗਾ ਮਾਡਰਨ ਸਟੇਡੀਅਮ, ਹੋਵੇਗਾ ਵੱਡਾ ਕਬੱਡੀ ਟੂਰਨਾਮੈਂਟ

Sunday, Apr 18, 2021 - 03:19 PM (IST)

NRI ਪਰਿਵਾਰ ਦੀ ਮੇਹਰ ਸਦਕਾ ਇਸ ਹਲਕੇ ’ਚ ਬਣੇਗਾ ਮਾਡਰਨ ਸਟੇਡੀਅਮ, ਹੋਵੇਗਾ ਵੱਡਾ ਕਬੱਡੀ ਟੂਰਨਾਮੈਂਟ

ਬਟਾਲਾ (ਗੁਰਪ੍ਰੀਤ) - ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਅੱਜ ਬਟਾਲਾ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਲਕੇ ਦੇ ਵਿਕਾਸ ਲਈ ਕਈ ਪ੍ਰਾਜੈਕਟਸ ਸ਼ੁਰੂ ਕੀਤੇ ਗਏ ਹਨ, ਉਥੇ ਹੀ ਉਨ੍ਹਾਂ ਦੇ ਹਲਕੇ ਦੇ ਅਮਰੀਕਾ ’ਚ ਰਹਿ ਰਹੇ ਐੱਨ.ਆਰ.ਆਈ. ਪਰਿਵਾਰ ਨੇ ਸਰਕਾਰੀ ਸਕੂਲ ਦੀ ਗ੍ਰਾਉਂਡ ’ਚ ਇਕ ਮਾਡਰਨ ਸਟੇਡੀਅਮ ਬਣਾਉਣ ਦੀ ਗੱਲ ਕਹੀ ਹੈ। ਐੱਨ.ਆਰ.ਆਈ. ਪਰਿਵਾਰ ਨੇ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਮਾਡਰਨ ਸਟੇਡੀਅਮ ਬਣਾਉਣ ਦਾ ਕੰਮ ਇਕ ਸਾਲ ’ਚ ਨੇਪੜੇ ਚੜ੍ਹਾ ਦਿੱਤਾ ਜਾਵੇਗਾ ਅਤੇ ਹਰ ਸਾਲ ਉਥੇ ਇਕ ਵੱਡਾ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

PunjabKesari

ਬਟਾਲਾ ਵਿਖੇ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਹਲਕਾ ਹਰਗੋਬਿੰਦਪੁਰ ਨਾਲ ਸੰਬੰਧਿਤ ਅਮਰੀਕਾ ’ਚ ਰਹਿ ਰਹੇ ਐੱਨ.ਆਰ.ਆਈ. ਅਮਰਬੀਰ ਸਿੰਘ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਹਰਗੋਬਿੰਦਪੁਰ ਹਲਕੇ ’ਚ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਮਾਡਰਨ ਸਹੂਲਤਾਂ ਵਾਲਾ ਸਟੇਡੀਅਮ ਬਣਾਇਆ ਜਾਵੇਗਾ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਜਿਥੇ ਪੰਜਾਬ ਸਰਕਾਰ ਵਲੋਂ ਹਲਕੇ ’ਚ ਕਈ ਵਿਕਾਸ ਪ੍ਰਾਜੈਕਟਸ ਚਲਾਏ ਜਾ ਰਹੇ ਹਨ, ਉਥੇ ਐੱਨ.ਆਰ.ਆਈ. ਅਮਰਬੀਰ ਸਿੰਘ ਨੇ ਆਪਣੇ ਖ਼ਰਚ ’ਤੇ ਸਰਕਾਰੀ ਸਕੂਲ ਧੰਦੋਈ ਵਿਖੇ ਮਾਡਰਨ ਸਟੇਡੀਅਮ ਬਣਾਉਣ ਦੇ ਪ੍ਰਾਜੈਕਟ ਦੀ ਜ਼ਿੰਮੇਵਾਰੀ ਚੁੱਕੀ ਹੈ। ਮਾਡਰਨ ਸਟੇਡੀਅਮ ਬਣਾਉਣ ਵਾਲੇ ਉਕਤ ਲੋਕਾਂ ਦੇ ਉਹ ਧੰਨਵਾਦੀ ਹਨ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

PunjabKesari

ਐੱਮ.ਐੱਲ.ਏ. ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਵਿਦੇਸ਼ਾਂ ’ਚ ਬੈਠੇ ਹੋਰਨਾਂ ਐੱਨ.ਆਰ.ਆਈ. ਪਰਿਵਾਰਾਂ ਨੂੰ ਅਪੀਲ ਕਰਦੇ ਹਨ ਕਿ ਅਮਰਬੀਰ ਸਿੰਘ ਵਲੋਂ ਕੀਤੀ ਪਹਿਲਕਦਮੀ ਵਾਂਗ ਉਹ ਵੀ ਅਗੇ ਆਉਣ ਅਤੇ ਆਪਣੇ ਪਿੰਡਾਂ ਕਸਬਿਆਂ ਦੀ ਨੁਹਾਰ ਬਦਲਣ ਲਈ ਵੱਧ ਚੜ੍ਹ ਕੇ ਸਹਿਯੁਗ ਦੇਣ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਇਸ ਦੌਰਾਨ ਅਮਰੀਕਾ ਤੋਂ ਆਏ ਐੱਨ.ਆਰ.ਆਈ. ਅਮਰਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਿਸ ਸਕੂਲ ’ਚ ਪੜ੍ਹੇ ਸਨ ਅਤੇ ਜਿਥੇ ਕਬੱਡੀ ਖੇਡਦੇ ਰਹੇ, ਉਸ ਗ੍ਰਾਉਂਡ ’ਚ ਉਹ ਹੁਣ ਅੱਜ ਦੀ ਨੌਜਵਾਨ ਪੀੜੀ ਲਈ ਨਵੀਂ ਸਹੂਲਤ ਵਾਲਾ ਇਕ ਸਟੇਡੀਅਮ ਤਿਆਰ ਕਰਵਾਉਣਗੇ। ਇਹੀ ਹੀ ਨਹੀਂ ਇਸ ਸਟੇਡੀਅਮ ’ਚ ਕੋਚ ਵੀ ਰੱਖਣਗੇ ਅਤੇ ਹਰ ਸਾਲ ਇਕ ਵੱਡਾ ਖੇਡ ਟੂਰਨਾਮੈਂਟ ਵੀ ਕਰਵਾਉਂਣਗੇ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਪੜ੍ਹੋ ਇਹ ਵੀ ਖਬਰ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ


author

rajwinder kaur

Content Editor

Related News