ਹੁਣ ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਕੀਤਾ ਚੱਕਾ ਜਾਮ, ਜਾਣੋ ਕਦੋਂ ਤੱਕ ਚੱਲੇਗੀ ਹੜਤਾਲ
Wednesday, Jan 03, 2024 - 03:25 PM (IST)
ਫਰੀਦਕੋਟ (ਜਗਤਾਰ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਹਿੱਟ ਐਂਡ ਰਨ ਕਾਨੂੰਨਾਂ ਦਾ ਟਰਾਂਸਪੋਰਟਰਾਂ ਵੱਲੋਂ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਡਰਾਈਵਰ ਭਾਈਚਾਰੇ ਵੱਲੋਂ ਵੀ ਇਨ੍ਹਾਂ ਕਾਨੂੰਨਾਂ ਖ਼ਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਪੀ. ਆਰ. ਟੀ. ਸੀ. ਕੱਚੇ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਦਿੱਤੀ ਕਾਲ ਤਹਿਤ ਪੰਜਾਬ ਦੇ ਸਮੁੱਚੇ ਬਸ ਅੱਡਿਆਂ ’ਤੇ ਤਿੰਨ ਘੰਟੇ ਲਈ ਗੇਟ ਰੈਲੀ ਕਰਕੇ ਕੰਮਕਾਜ ਠੱਪ ਰੱਖਿਆ ਗਿਆ, ਜਿਸਦੇ ਚੱਲਦੇ ਕਰੀਬ ਤਿੰਨ ਘੰਟੇ ਕੰਟਰੈਕਟ ਕਰਮਚਾਰੀਆਂ ਵੱਲੋਂ ਸਰਕਾਰੀ ਬੱਸਾਂ ਨੂੰ ਸੜਕ ’ਤੇ ਨਹੀਂ ਉਤਾਰਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਲੰਗਰ ਛਕਾਉਣ ਵਾਲੇ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ
ਫਰੀਦਕੋਟ ਬਸ ਸਟੈਂਡ ’ਤੇ ਵੀ ਅੱਜ ਪੀ. ਆਰ. ਟੀ. ਸੀ. ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕਰਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਜਲਦ ਇਨ੍ਹਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਾਨੂੰਨ ਲਿਆਂਦਾ ਗਿਆ, ਇਸ ਦਾ ਵੱਡਾ ਨੁਕਸਾਨ ਡਰਾਈਵਰਾਂ ਨੂੰ ਹੋਵੇਗਾ ਕਿਉਂਕਿ ਮਹਿਜ਼ 10 ਤੋਂ 12 ਹਜ਼ਾਰ ਤਨਖ਼ਾਹ ਲੈਣ ਵਾਲਾ ਇਨਾਂ ਜੁਰਮਾਨਾ ਕਿਵੇਂ ਭਰ ਸਕੇਗਾ। ਦੂਜੇ ਪਾਸੇ ਕਈ ਵਾਰ ਉਸ ਨੂੰ ਪਬਲਿਕ ਤੋਂ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜਣਾ ਪੈਂਦਾ ਹੈ ਅਤੇ ਕਈ ਵਾਰ ਉਸਦੀ ਗਲਤੀ ਵੀ ਨਹੀਂ ਹੁੰਦੀ ਫਿਰ ਵੀ ਵੱਡੀ ਗੱਡੀ ਵਾਲੇ ਨੂੰ ਹੀ ਕਸੂਰਵਾਰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾ ਨੂੰ ਵਾਪਿਸ ਕਰਵਾਉਣ ਲਈ ਅਸੀਂ ਸੰਘਰਸ਼ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ : ਅਯਾਸ਼ੀ ਲਈ ਵੇਸਵਾਖਾਨੇ ਗਏ ਬਜ਼ੁਰਗ ਦੀ ਸਬੰਧ ਬਣਾਉਂਦਿਆਂ ਹੋਈ ਮੌਤ, ਹੈਰਾਨ ਕਰੇਗੀ ਵਜ੍ਹਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8