ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਸਿਟੀ ਤੇ ਕੈਂਟ ਰੇਲਵੇ ਸਟੇਸ਼ਨਾਂ ‘ਤੇ ਕਾਸੋ ਆਪਰੇਸ਼ਨ ਚਲਾਇਆ ਗਿਆ

Thursday, Nov 27, 2025 - 03:08 PM (IST)

ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਸਿਟੀ ਤੇ ਕੈਂਟ ਰੇਲਵੇ ਸਟੇਸ਼ਨਾਂ ‘ਤੇ ਕਾਸੋ ਆਪਰੇਸ਼ਨ ਚਲਾਇਆ ਗਿਆ

ਜਲੰਧਰ (ਕੁੰਦਨ, ਪੰਕਜ)- ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ ਸਿਟੀ ਰੇਲਵੇ ਸਟੇਸ਼ਨ ਅਤੇ ਕੈਂਟ ਰੇਲਵੇ ਸਟੇਸ਼ਨ ‘ਤੇ ਇਕ ਵਿਸਤ੍ਰਿਤ CASO (Cordon and Search Operation) ਚਲਾਇਆ ਗਿਆ। ਇਹ ਆਪਰੇਸ਼ਨ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਦੇਖਰੇਖ ਹੇਠ ਕੀਤਾ ਗਿਆ ਅਤੇ ਜੁਆਇੰਟ ਸੀ. ਪੀ, ਸੰਦੀਪ ਕੁਮਾਰ ਸ਼ਰਮਾ, ਏ. ਡੀ. ਸੀ. ਪੀ-I ਆਕਰਸ਼ੀ ਜੈਨ ਅਤੇ ਏ. ਡੀ. ਸੀ. ਪੀ-II ਹਰਿੰਦਰ ਸਿੰਘ ਗਿੱਲ ਨੇ ਖ਼ੁਦ ਮੌਕੇ ‘ਤੇ ਪਹੁੰਚ ਕੇ ਆਪਰੇਸ਼ਨ ਦੀ ਨਿਗਰਾਨੀ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ NH 'ਤੇ ਸਕੂਲ ਬੱਸ ਕਾਰਨ ਵਾਪਰਿਆ ਵੱਡਾ ਹਾਦਸਾ! ਵਿਦਿਆਰਥਣ ਦੀ ਦਰਦਨਾਕ ਮੌਤ

ਕਾਸੋ ਓਪਰੇਸ਼ਨ ਲਈ ਕੁੱਲ੍ਹ 250 ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ, ਜਿਨ੍ਹਾਂ ਵਿੱਚ RPF (ਰੇਲਵੇ ਪ੍ਰੋਟੈਕਸ਼ਨ ਫੋਰਸ), GRP (ਗਵਰਨਮੈਂਟ ਰੇਲਵੇ ਪੁਲਸ) ਅਤੇ ARP (ਐਂਟੀ ਰਾਇਟ ਪੁਲਿਸ) ਦੀਆਂ ਟੀਮਾਂ ਸ਼ਾਮਲ ਸਨ। ਆਪਰੇਸ਼ਨ ਦੌਰਾਨ ਦੋਹਾਂ ਸਟੇਸ਼ਨਾਂ ਦੇ ਹਰ ਹਿੱਸੇ — ਇੰਟਰੀ ਅਤੇ ਐਗਜ਼ਿਟ ਪਾਇੰਟਸ, ਪਲੇਟਫਾਰਮ ਅਤੇ ਵੇਟਿੰਗ ਹਾਲਜ਼ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ।

CASO ਦੌਰਾਨ ਯਾਤਰੀਆਂ,  ਸਾਮਾਨ ਅਤੇ ਵਾਹਨਾਂ ਦੀ ਤਲਾਸ਼ੀ ਅਧੁਨਿਕ ਉਪਕਰਣਾਂ ਜਿਵੇਂ ਕਿ ਹੈਂਡਹੈਲਡ ਮੈਟਲ ਡਿਟੈਕਟਰ ਅਤੇ ਬੈਗੇਜ ਸਕੈਨਰ ਦੀ ਮਦਦ ਨਾਲ ਕੀਤੀ ਗਈ। PAIS ਐਪ ਦੀ ਵਰਤੋਂ ਕਰਕੇ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਰਿਕਾਰਡ ਦੀ ਪੁਸ਼ਟੀ ਕੀਤੀ ਗਈ। ਸੁਰੱਖਿਆ ਜਾਂਚ ਦੇ ਹਿੱਸੇ ਵਜੋਂ CCTV ਕੈਮਰਿਆਂ ਦੀ ਕਾਰਗੁਜ਼ਾਰੀ, ਯਾਤਰੀਆਂ ਦਾ ਸਮਾਨ, ਅਤੇ ਸਟੇਸ਼ਨ ਅੰਦਰਲੇ ਦੁਕਾਨਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਗਈ। ਇਸ ਤੋਂ ਇਲਾਵਾ, ਪਾਰਕਿੰਗ ਖੇਤਰਾਂ ਦੀ ਵਿਸਤ੍ਰਿਤ ਜਾਂਚ ਕੀਤੀ ਗਈ ਅਤੇ VAHAN ਐਪ ਰਾਹੀਂ ਵਾਹਨਾਂ ਦੀ ਮਾਲਕੀ ਦੀ ਪੁਸ਼ਟੀ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਸੂਬਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਸਹੂਲਤ

ਸ਼ਹਿਰ ਵਿੱਚ ਚੌਕਸੀ ਨੂੰ ਹੋਰ ਮਜ਼ਬੂਤ ਕਰਨ ਲਈ ਖਾਸ ਨੱਕੇ ਮੁੱਖ ਚੌਰਾਹਿਆਂ ‘ਤੇ ਲਗਾਏ ਗਏ ਅਤੇ ਮੌਕੇ ‘ਤੇ ਮੌਜੂਦ ਪੁਲਸ ਅਧਿਕਾਰੀਆਂ ਨੂੰ ਚੌਵੀ ਘੰਟੇ ਸਾਵਧਾਨ ਰਹਿਣ ਦੇ ਹੁਕਮ ਦਿੱਤੇ ਗਏ। ਜਲੰਧਰ ਕਮਿਸ਼ਨਰੇਟ ਪਲਿਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ, ਖ਼ਾਸ ਕਰਕੇ ਜਨਤਕ ਥਾਵਾਂ, ਆਵਾਜਾਈ ਕੇਂਦਰਾਂ ਅਤੇ ਵੱਧ ਭੀੜ ਵਾਲੇ ਖੇਤਰਾਂ ਵਿੱਚ। ਜਲੰਧਰ ਪੁਲਸ ਨੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਗੈਰ-ਕਾਨੂੰਨੀ ਜਾਂ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਸ ਹੈਲਪਲਾਈਨ (112) 'ਤੇ ਸੂਚਿਤ ਕਰਨ ਦੀ ਅਪੀਲ ਵੀ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਵੱਡਾ ਐਕਸ਼ਨ!  ASI ਮੰਗਤ ਰਾਮ ਨੂੰ ਨੌਕਰੀ ਤੋਂ ਕੀਤਾ ਗਿਆ ਡਿਸਮਿਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News