ਕਈ ਮਹੀਨਿਆਂ ਦੀ ਸੁਸਤੀ ਮਗਰੋਂ ਜਲੰਧਰ ਨਿਗਮ ਦਾ ਬਿਲਡਿੰਗ ਵਿਭਾਗ ਐਕਟਿਵ, 3 ਥਾਵਾਂ ’ਤੇ ਚੱਲੀ ਕਾਰਵਾਈ
Saturday, Dec 06, 2025 - 03:06 PM (IST)
ਜਲੰਧਰ (ਖੁਰਾਣਾ)–ਲੰਮੇ ਸਮੇਂ ਤੋਂ ਸੁਸਤ ਪਏ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਸ਼ੁੱਕਰਵਾਰ ਅਚਾਨਕ ਫੁਰਤੀ ਵਿਖਾਉਂਦੇ ਹੋਏ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਨਿਗਮ ਕਮਿਸ਼ਨਰ ਅਤੇ ਐੱਮ. ਟੀ. ਪੀ. ਦੇ ਹੁਕਮ ’ਤੇ ਨਿਗਮ ਟੀਮ ਨੇ ਸ਼ਹਿਰ ਦੇ 3 ਵੱਖ-ਵੱਖ ਇਲਾਕਿਆਂ ਵਿਚ ਮੁਹਿੰਮ ਚਲਾ ਕੇ ਨਾਜਾਇਜ਼ ਉਸਾਰੀਆਂ ਨੂੰ ਢਹਿ-ਢੇਰੀ ਅਤੇ ਸੀਲ ਕੀਤਾ।

ਤੇਲ ਵਾਲੀ ਗਲੀ, ਸ਼ੇਖਾਂ ਬਾਜ਼ਾਰ ਨੇੜੇ ਬਣੀਆਂ ਨਾਜਾਇਜ਼ ਦੁਕਾਨਾਂ ’ਤੇ ਨਿਗਮ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸੀਲ ਕਰ ਦਿੱਤਾ। ਇਨ੍ਹਾਂ ਦੁਕਾਨਾਂ ਬਾਰੇ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਨਿਗਮ ’ਤੇ ਕਾਫ਼ੀ ਦੇਰ ਤੋਂ ਦਬਾਅ ਬਣਾ ਰਹੇ ਸਨ ਪਰ ਨਿਗਮ ਉਨ੍ਹਾਂ ਨੂੰ ਸੀਲ ਨਹੀਂ ਕਰ ਰਿਹਾ ਸੀ। ਇਸੇ ਤਰ੍ਹਾਂ ਨਿਗਮ ਟੀਮ ਨੇ ਨਿਊ ਜਵਾਹਰ ਨਗਰ ਮਾਰਕੀਟ ਵਿਚ ਇਕ ਬੂਥ ਦੇ ਹਿੱਸੇ ਨੂੰ ਡਿੱਚ ਮਸ਼ੀਨ ਨਾਲ ਤੋੜ ਦਿੱਤਾ, ਜਿੱਥੇ ਹਾਲ ਹੀ ਵਿਚ ਬੰਸਲ ਸਵੀਟਸ ਦਾ ਸ਼ੋਅਰੂਮ ਖੁੱਲ੍ਹਿਆ ਹੈ। ਇਥੇ ਕੁਝ ਹੰਗਾਮਾ ਵੀ ਵੇਖਣ ਨੂੰ ਮਿਲਿਆ। ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਸ਼ਹਿਰ ਵਿਚ ਨਾਜਾਇਜ਼ ਉਸਾਰੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਰੂਸ 'ਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਸੰਤ ਸੀਚੇਵਾਲ ਨੇ PM ਮੋਦੀ ਨੂੰ ਲਿਖਿਆ ਪੱਤਰ
