ਬੱਸ ''ਚੋਂ ਬੱਚਾ ਡਿਗਣ ਦਾ ਮਾਮਲਾ, ਸਕੂਲ ਨੂੰ ''ਕਾਰਨ ਦੱਸੋ'' ਨੋਟਿਸ

Friday, Jul 12, 2019 - 03:30 PM (IST)

ਬੱਸ ''ਚੋਂ ਬੱਚਾ ਡਿਗਣ ਦਾ ਮਾਮਲਾ, ਸਕੂਲ ਨੂੰ ''ਕਾਰਨ ਦੱਸੋ'' ਨੋਟਿਸ

ਮੋਹਾਲੀ (ਕੁਲਦੀਪ) : ਇੱਥੇ ਫੇਜ਼ 3ਬੀ2 ਵਿਖੇ ਬੀਤੇ ਦਿਨੀਂ ਛੁੱਟੀ ਹੋਣ ਉਪਰੰਤ ਘਰ ਛੱਡਣ ਆਈ ਸਕੂਲ ਬੱਸ 'ਚੋਂ ਬੱਚਾ ਡਿਗਣ ਅਤੇ ਉਸ ਦੇ ਦੰਦ ਟੁੱਟਣ ਦੇ ਮਾਮਲੇ ਨੂੰ ਪ੍ਰਸ਼ਾਸਨ ਨੇ ਵੀ ਗੰਭੀਰਤਾ ਨਾਲ ਲਿਆ ਹੈ। ਸੇਫ ਸਕੂਲ ਵਾਹਨ ਸਕੀਮ ਕਮੇਟੀ ਦੇ ਚੇਅਰਮੈਨ ਕਮ ਐੱਸ. ਡੀ. ਮੋਹਾਲੀ ਜਗਦੀਬ ਸਹਿਗਲ ਨੇ ਸਬੰਧਿਤ ਸਕੂਲ ਸਮਾਰਟ ਵੰਡਰ ਸਕੂਲ ਸੈਕਟਰ-71 ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 10 ਦਿਨਾਂ 'ਚ ਜਵਾਬ ਮੰਗਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਅਗਲੇ ਹਫਤੇ 'ਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ 3 ਦਿਨ ਪਹਿਲਾਂ ਫੇਜ਼ 3ਬੀ2 ਵਿਖੇ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਪੰਜਵੀਂ ਜਮਾਤ ਦਾ ਵਿਦਿਆਰਥੀ ਹਰਕਰਨ ਪ੍ਰਤਾਪ ਸਿੰਘ ਸਕੂਲ ਬੱਸ ਤੋਂ ਉਸ ਸਮੇਂ ਡਿਗ ਗਿਆ ਸੀ, ਜਦੋਂ ਬੱਸ ਉਸ ਨੂੰ ਛੁੱਟੀ ਹੋਣ ਉਪਰੰਤ ਘਰ ਛੱਡਣ ਲਈ ਆਈ ਸੀ। ਜਿਵੇਂ ਹੀ ਬੱਚਾ ਬੱਸ ਤੋਂ ਉਤਰਨ ਲੱਗਾ ਤਾਂ ਬੱਸ ਚਾਲਕ ਨੇ ਬੱਸ ਤੋਰ ਲਈ ਅਤੇ ਬੱਚਾ ਹੇਠਾਂ ਡਿਗਣ ਕਾਰਨ ਉਸ ਦੇ ਅਗਲੇ 3 ਦੰਦ ਟੁੱਟ ਗਏ ਸਨ।


author

Babita

Content Editor

Related News