ਨਗਰ ਨਿਗਮ ਨੇ ਭੇਜੇ ਮੈਰਿਜ ਪੈਲੇਸ ਮਾਲਕਾਂ ਨੂੰ ਨੋਟਿਸ
Sunday, Mar 04, 2018 - 07:05 AM (IST)
ਜਲੰਧਰ (ਕਮਲੇਸ਼) — ਨਗਰ ਨਿਗਮ ਦੁਆਰਾ 1 ਮਾਰਚ ਨੂੰ ਜਲੰਧਰ ਦੇ ਮੈਰਿਜ ਪੈਲੇਸ ਮਾਲਕਾਂ ਨੂੰ ਨੋਟਿਸ ਭੇਜ ਕੇ 3 ਦਿਨ ਦੇ ਅੰਦਰ ਪੈਲੇਸਾਂ ਨੂੰ ਰੈਗੂਲਰਾਈਜ਼ ਕਰਨ ਲਈ ਚਿਤਾਵਨੀ ਦਿੱਤੀ ਸੀ ਅਤੇ ਸ਼ਰਤਾਂ ਪੂਰੀਆਂ ਨਾ ਹੋਣ 'ਤੇ ਸੀਵਰੇਜ, ਪਾਣੀ ਤੇ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ। ਇਸ ਨੋਟਿਸ ਨੂੰ ਲੈ ਕੇ ਪੈਲੇਸ ਮਾਲਕਾਂ 'ਚ ਬੇਚੈਨੀ ਛਾਈ ਹੋਈ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਪੈਲੇਸ ਮਾਲਕਾਂ ਨੇ ਇਕਜੁੱਟ ਹੋ ਕੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਇਸ ਮਾਮਲੇ 'ਚ ਦਖਲ ਦੇ ਕੇ ਮੈਰਿਜ ਪੈਲੇਸਾਂ 'ਤੇ ਗਾਜ ਡਿੱਗਣ ਤੋਂ ਰੋਕਣ ਲਈ ਗੁਹਾਰ ਲਾਈ ਹੈ। ਗੱਲਬਾਤ ਦੌਰਾਨ ਮੈਰਿਜ ਪੈਲੇਸ ਮਾਲਕਾਂ ਨੇ ਕਿਹਾ ਕਿ ਉਹ ਸਾਰੇ ਪਿਛਲੇ 25 ਸਾਲਾਂ ਤੋਂ ਮੈਰਿਜ ਪੈਲੇਸ ਚਲਾ ਰਹੇ ਹਨ ਅਤੇ ਪੈਲੇਸਾਂ ਨੂੰ ਸ਼ੁਰੂ ਕਰਦੇ ਸਮੇਂ ਉਨ੍ਹਾਂ ਨੇ ਸਾਰੇ ਨਿਯਮਾਂ ਨੂੰ ਪੂਰਾ ਕੀਤਾ ਸੀ ਅਤੇ ਉਹ ਪਿਛਲੇ 25 ਸਾਲਾਂ ਤੋਂ ਪ੍ਰਾਪਰਟੀ ਟੈਕਸ ਦੇ ਰਹੇ ਹਨ ਅਤੇ ਉਸ ਦੇ ਸਾਰੇ ਕੁਨੈਕਸ਼ਨ ਵੀ ਕਮਰਸ਼ੀਅਲ ਹੈ ਪਰ ਹੁਣ ਸਰਕਾਰ ਨੇ ਮੈਰਿਜ ਪੈਲੇਸ ਦੇ ਅਧੀਨ ਅਜਿਹੀਆਂ ਸ਼ਰਤਾਂ ਜੋੜੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਪੈਲੇਸਜ਼ ਲਈ ਸੰਭਵ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਮੈਰਿਜ ਪੈਲੇਸ ਵੀ ਇਕ ਤਰ੍ਹਾਂ ਦੀ ਇੰਡਸਟਰੀ ਹੈ ਅਤੇ ਇਸ ਦੇ ਬੰਦ ਹੋਣ ਨਾਲ ਮੱਧਮ ਵਰਗ ਪਰਿਵਾਰਾਂ ਨੂੰ ਵਿਆਹ ਸਮਾਰੋਹ ਦਾ ਆਯੋਜਨ ਕਰਨ 'ਚ ਭਾਰੀ ਪ੍ਰੇਸ਼ਾਨੀ ਆਏਗੀ। ਉਨ੍ਹਾਂ ਨੇ ਕਿਹਾ ਕਿ ਮੈਰਿਜ ਪੈਲੇਸ ਬੰਦ ਹੋਣ ਦੀ ਸੂਰਤ 'ਚ ਉਹ ਸਾਰੇ ਅਤੇ ਉਸ ਦੇ ਪੈਲੇਸਾਂ 'ਚ ਕੰਮ ਕਰਨ ਵਾਲੇ ਹਜ਼ਾਰਾਂ ਕਰਮਚਾਰੀ ਵੀ ਬੇਰੋਜ਼ਗਾਰੀ ਦਾ ਸ਼ਿਕਾਰ ਹੋਣਗੇ, ਜੋ ਕਿ ਉਨ੍ਹਾਂ ਸਾਰਿਆਂ ਨਾਲ ਸਰਾਸਰ ਜ਼ਿਆਦਤੀ ਹੈ, ਜਿਸ ਨੂੰ ਸਮਝਦੇ ਹੋਏ ਸਰਕਾਰ ਨੂੰ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ।ਇਸ ਦੌਰਾਨ ਕਰਣਵੀਰ, ਰਮੇਸ਼, ਅਵਤਾਰ ਸਿੰਘ, ਅਸ਼ਵਿਨੀ ਨਰੂਲਾ, ਪ੍ਰੀਤਮ ਸਿੰਘ, ਰਮੇਸ਼ ਕੁਮਾਰ, ਮੁਨੀਸ਼ ਕੁਮਾਰ, ਕਰਨ ਕੁਮਾਰ, ਰਾਜ ਕੁਮਾਰ ਰਾਜੂ, ਮਨਜੀਤ ਸਿੰਘ, ਰਾਕੇਸ਼ ਸੋਂਧੀ, ਵਿਜੇ, ਸੁਧੀਰ, ਲਕਸ਼ਮਣ ਅਤੇ ਹੋਰ ਮੌਜੂਦ ਸਨ।
