ਬਾਰਿਸ਼ ਦੀ ਆੜ ''ਚ ਨੈਸ਼ਨਲ ਹਾਈਵੇਅ ''ਤੇ ਕੈਮੀਕਲ ਵਾਲਾ ਪਾਣੀ ਛੱਡਣ ਵਾਲੇ 4 ਇੰਡਸਟ੍ਰੀਅਲ ਯੂਨੀਟਾਂ ਨੂੰ ਨੋਟਿਸ ਜਾਰੀ

Tuesday, Aug 06, 2024 - 05:58 PM (IST)

ਬਾਰਿਸ਼ ਦੀ ਆੜ ''ਚ ਨੈਸ਼ਨਲ ਹਾਈਵੇਅ ''ਤੇ ਕੈਮੀਕਲ ਵਾਲਾ ਪਾਣੀ ਛੱਡਣ ਵਾਲੇ 4 ਇੰਡਸਟ੍ਰੀਅਲ ਯੂਨੀਟਾਂ ਨੂੰ ਨੋਟਿਸ ਜਾਰੀ

ਲੁਧਿਆਣਾ (ਹਿਤੇਸ਼)- ਬਾਰਿਸ਼ ਦੀ ਆੜ ਵਿਚ ਨੈਸ਼ਨਲ ਹਾਈਵੇ ’ਤੇ ਕੈਮੀਕਲ ਵਾਲਾ ਪਾਣੀ ਛੱਡਣ ਵਾਲੇ ਇੰਡਸਟ੍ਰੀਅਲ ਯੂਨੀਟਾਂ ਦੇ ਪ੍ਰਤੀ ਨਗਰ ਨਿਗਮ ਨੇ ਸਖਤ ਸੁਖ ਅਖਤਿਆਰ ਕਰ ਲਿਆ ਹੈ ਜਿਸ ਦੇ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ। ਇਹ 4 ਯੂਨੀਟ ਸ਼ੇਰਪੁਰ ਤੋਂ ਲੈ ਕੇ ਜੁਗਿਆਣਾ ਤੱਕ ਨੈਸ਼ਨਲ ਹਾਈਵੇ ਕੰਢੇ ਸਥਿਤ ਹਨ ਜਿਨ੍ਹਾਂ ਵਿਚ 2 ਇੰਡਸਟਰੀ ਅਤੇ 2 ਡਾਇੰਗ ਯੂਨੀਟ ਹਨ ਜਿਨ੍ਹਾਂ ਦੇ ਖਿਲਾਫ ਨਗਰ ਨਿਗਮ ਨੂੰ ਪੁੱਜੀ ਸ਼ਿਕਾਇਤ ਦੇ ਬਾਵਜੂਦ ਇਹ ਯੂਨੀਟ ਬਾਰਿਸ਼ ਦੀ ਆੜ ਵਿਚ ਨੈਸ਼ਨਲ ਹਾਈਵੇ ’ਤੇ ਕੈਮੀਕਲ ਵਾਲਾ ਪਾਣੀ ਛੱਡ ਰਹੇ ਹਨ ਜਿਸ ਨੂੰ ਨਗਰ ਨਿਗਮ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਦੀ ਉਲੰਘਣਾ ਦੱਸਿਆ ਹੈ ਅਤੇ ਅੱਗੇ ਤੋਂ ਇਸ ਤਰ੍ਹਾਂ ਖੁੱਲੇ ਵਿਚ ਕੈਮੀਕਲ ਵਾਲਾ ਪਾਣੀ ਛੱਡਣ ਦੇ ਦੋਸ਼ ਵਿਚ ਕਨੈਕਸ਼ਨ ਕੱਟਣ ਦੀ ਚਿਤਾਵਨੀ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - AAP ਦੇ ਜ਼ਿਲ੍ਹਾ ਪ੍ਰਧਾਨਾਂ ਨੇ CM ਮਾਨ ਦੇ ਨਾਂ ਲਿਖੇ ਮੰਗ ਪੱਤਰ, ਰੱਖੀ ਇਹ ਮੰਗ

DC ਨੇ PPCB ਨੂੰ ਦਿੱਤੇ ਹਨ ਕਾਰਵਾਈ ਦੇ ਨਿਰਦੇਸ਼

ਇਹ ਮੁੱਦਾ NHAI ਵੱਲੋਂ ਵਿਧਾਨ ਸਭਾ ਦੀ ਲੋਕਲ ਬਾਡੀਜ਼ ਕਮੇਟੀ ਦੀ ਮੀਟਿੰਗ ਵਿਚ ਚੁੱਕਿਆ ਗਿਆ ਸੀ। ਜਦੋਂ ਚੇਅਰਮੈਨ ਗੁਰਪ੍ਰੀਤ ਗੋਗੀ ਨੇ ਨੈਸ਼ਨਲ ਹਾਈਵੇ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਲੈ ਕੇ NHAI ਦੇ ਪ੍ਰਾਜੈਕਟ ਡਾਇਰੈਕਟਰ ਨੂੰ ਫਿਟਕਾਰ ਲਗਾਈ ਤਾਂ ਉਸ ਵੱਲੋਂ ਸ਼ੇਰਪੁਰ ਚੌਕ ਦੇ ਨਾਲ ਲਗਦੇ ਇਲਾਕੇ ਵਿਚ ਕਈ ਥਾਈਂ ਇੰਡਸਟ੍ਰੀਅਲ ਯੂਨੀਆਂ ਵੱਲੋਂ ਬਾਰਿਸ਼ ਦੀ ਆੜ ਵਿਚ ਮੇਨ ਰੋਡ ’ਤੇ ਕੈਮੀਕਲ ਵਾਲਾ ਪਾਣੀ ਛੱਡਣ ਦਾ ਖ਼ੁਲਾਸਾ ਕੀਤਾ ਗਿਆ ਹੈ ਜਿਸ ਨਾਲ ਨੈਸ਼ਨਲ ਹਾਈਵੇ ਦੇ ਕੰਢੇ ਬਣੇ ਡ੍ਰੇਨੇਜ ਸਿਸਟਮ ਜ਼ਰੀਏ ਕੈਮੀਕਲ ਵਾਲਾ ਪਾਣੀ ਜ਼ਮੀਨ ਵਿਚ ਜਾਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਸੜਕਾਂ ਟੁੱਟਣ ਦੀ ਸਮੱਸਿਆ ਆ ਰਹੀ ਹੈ। ਇਸ ਦੇ ਸਬੂਤ ਵਜੋਂ ਐੱਨ.ਐੱਚ.ਏ.ਆਈ. ਦੇ ਪ੍ਰਾਜੈਕਟ ਡਾਇਰੈਕਟਰ ਵੱਲੋਂ ਵੀਡੀਓ ਵੀ ਪੇਸ਼ ਕੀਤੀ ਗਈ ਅਤੇ ਲਿਖਤੀ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਕੇ ਮੱਦੇਨਜ਼ਰ ਡੀ.ਸੀ. ਸਾਕਸ਼ੀ ਸਾਹਨੀ ਵੱਲੋਂ ਪੀ.ਪੀ.ਸੀ.ਬੀ. ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News