ਮੀਟਿੰਗਾਂ ''ਚ ਉਲਝੇ ਰਹੇ ਅਧਿਕਾਰੀ, ਡੇਰੇ ''ਚ ਨਹੀਂ ਚੱਲ ਸਕੀ ਸਰਚ ਮੁਹਿੰਮ

Friday, Sep 08, 2017 - 07:23 AM (IST)

ਮੀਟਿੰਗਾਂ ''ਚ ਉਲਝੇ ਰਹੇ ਅਧਿਕਾਰੀ, ਡੇਰੇ ''ਚ ਨਹੀਂ ਚੱਲ ਸਕੀ ਸਰਚ ਮੁਹਿੰਮ

ਸਿਰਸਾ - ਡੇਰਾ ਸੱਚਾ ਸੌਦਾ ਵਿਖੇ ਤਲਾਸ਼ੀਆਂ ਦੀ ਮੁਹਿੰਮ ਚਲਾਉਣ ਲਈ ਹਾਈਕੋਰਟ ਵਲੋਂ ਨਿਯੁਕਤ ਕੋਰਟ ਕਮਿਸ਼ਨਰ ਅਨਿਲ ਕੁਮਾਰ ਵੀਰਵਾਰ ਬਾਅਦ ਦੁਪਹਿਰ ਸਿਰਸਾ ਪੁੱਜੇ। ਉਹ ਦੁਪਹਿਰ 2.10 ਵਜੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਖੇ ਪੁੱਜੇ ਅਤੇ ਆਪ੍ਰੇਸ਼ਨ ਲਈ ਜ਼ਿਲੇ ਵਿਚ ਤਾਇਨਾਤ ਚੋਟੀ ਦੇ ਅਧਿਕਾਰੀਆਂ ਨਾਲ ਗੈਰ-ਰਸਮੀ ਬੈਠਕ ਕਰਕੇ ਆਪ੍ਰੇਸ਼ਨ ਲਈ ਮੰਥਨ ਕਰਦੇ ਰਹੇ। 2 ਘੰਟੇ ਚੱਲੀ ਇਸ ਮੀਟਿੰਗ ਵਿਚ ਹਿਸਾਰ ਰੇਂਜ ਦੇ  ਪੁਲਸ ਮੁਖੀ ਅਮਿਤਾਭ ਢਿੱਲੋਂ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਸ਼ਾਮ ਨੂੰ ਫੈਕਲਟੀ ਹਾਊਸ ਵਿਖੇ ਬਾਕਾਇਦਾ ਬੈਠਕ ਸ਼ੁਰੂ ਹੋਈ। ਕਾਫੀ ਦੇਰ ਤੱਕ ਚੱਲੀ ਬੈਠਕ ਵਿਚ ਚੋਟੀ ਦੇ ਅਧਿਕਾਰੀਆਂ ਦੇ ਨਾਲ-ਨਾਲ ਨੀਮ ਸੁਰੱਖਿਆ ਫੋਰਸਾਂ ਦੇ ਅਧਿਕਾਰੀ ਵੀ ਸਨ। ਵੀਰਵਾਰ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਹੋਣ ਦੀ ਉਮੀਦ ਲਾਈ ਬੈਠੇ ਮੀਡੀਆ ਵਾਲਿਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਰਾਤ ਤੱਕ ਵੀ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਨਹੀਂ ਹੋ ਸਕੀ ਸੀ।
220 ਸਿਲੰਡਰ ਜ਼ਬਤ-ਤਲਾਸ਼ੀਆਂ ਦੀ ਮੁਹਿੰਮ ਦੌਰਾਨ ਪ੍ਰਸ਼ਾਸਨ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਬੀਤੇ ਦੋ ਦਿਨਾ ਦੌਰਾਨ ਡੇਰਾ ਕੰਪਲੈਕਸ ਵਿਚੋਂ 220 ਰਸੋਈ ਗੈਸ ਸਿਲੰਡਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚੋਂ 20 ਕਮਰਸ਼ੀਅਲ ਅਤੇ ਬਾਕੀ ਘਰੇਲੂ ਹਨ।
ਡੇਰੇ 'ਚੋਂ ਬੈਂਕ ਤਬਦੀਲ-ਕਾਫੀ ਸਮੇਂ ਤੋਂ ਡੇਰੇ ਦੇ ਇਲਾਕੇ ਵਿਚ ਕਰਫਿਊ ਲੱਗਾ ਹੋਣ ਕਾਰਨ ਪੁਰਾਣੇ ਡੇਰੇ ਵਿਖੇ ਸਥਿਤ ਓਰੀਐਂਟਲ ਬੈਂਕ ਆਫ ਕਾਮਰਸ ਦੀ ਬ੍ਰਾਂਚ ਨੂੰ ਸ਼ਹਿਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਬੈਂਕ 25 ਅਗਸਤ ਤੋਂ ਹੀ ਬੰਦ ਸੀ।
ਡੇਰੇ ਵਲ ਜਾਣ ਵਾਲੇ ਸਭ ਰਾਹ ਸੀਲ-ਡੇਰੇ ਵਲ ਜਾਣ ਵਾਲੇ ਸਭ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹਿਸਾਰ ਰੋਡ 'ਤੇ ਪਿੰਡ ਬਾਜੇਕਾ ਵਿਖੇ ਇਕ ਨਾਕਾ ਲਾਇਆ ਗਿਆ ਹੈ। ਕਿਸੇ ਨੂੰ ਵੀ ਡੇਰੇ ਵਲ ਨਹੀਂ ਜਾਣ ਦਿੱਤਾ ਜਾ ਰਿਹਾ।


Related News